ਜਲੰਧਰ, ਅੱਪਰਾ (ਜੱਸੀ)-ਸਥਾਨਕ ਅੱਪਰਾ ਤੋਂ ਨਗਰ ਮੁੱਖ ਮਾਰਗ ‘ਤੇ ਸਥਿਤ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਮਾਰਹੋ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਸੰਦੀਪ ਰਾਣਾ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਸਮਾਰੋਹ ਦੌਰਾਨ ਸਕੂਲ ਦੇ ਪ੍ਰਿੰਸੀਪਲ ਕੁਰਨੇਸ਼ ਨੰਦਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੱਭ ਤੋਂ ਮਿਹਨਤੀ ਦਾ ਖਿਤਾਬ ਨਵਜੀਤ ਕੌਰ, ਸੱਭ ਤੋਂ ਆਗਿਆਕਾਰੀ ਦਾ ਖਿਤਾਬ ਚਰਨਜੀਤ ਕੌਰ, ਰੈਪ ਵਾਕ ਦਾ ਖਿਤਾਬ ਜਸਪ੍ਰੀਤ ਕੌਰ ਤੇ ਹੋਰ ਵੀ ਕਈ ਖਿਤਾਬ ਦਿੱਤੇ ਗਏ। ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸਤਵਿੰਦਰ ਕੁਮਾਰ, ਨੇਹਾ, ਆਰਤੀ, ਗੁਰਪ੍ਰੀਤ ਕੌਰ, ਸੀਮਾ, ਊਸ਼ਾ, ਮਮਤਾ ਰਾਣੀ, ਸਮਰਿਤੀ, ਅਮਨਦੀਪ ਕੌਰ, ਮਨਦੀਪ ਕੌਰ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly