ਐੱਫ ਏ ਪੀ ਵੱਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੇ 2 ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ

ਕੈਪਸ਼ਨ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਅਧਿਆਪਕਾ ਮੈਡਮ ਦਲਜੀਤ ਕੌਰ ਤੇ ਨਰਿੰਦਰ ਪੱਤੜ ਬੈਸਟ ਟੀਚਰ ਦਾ ਐਵਾਰਡ ਹਾਸਲ ਕਰਨ ਉਪਰੰਤ ਸਕੂਲ ਪੁੱਜਣ 'ਤੇ ਉਨ੍ਹਾਂ ਨੂੰ ਸਨਮਾਨਤ ਕਰਦੇ ਡਾਇਰੈਕਟਰ ਇੰਜ. ਹਰਨਿਆਮਤ ਕੌਰ, ਇੰਜ. ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਤੇ ਸਟਾਫ਼ ਮੈਂਬਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ) ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਵੱਲੋਂ ਆਯੋਜਿਤ ਕੀਤੇ ਗਏ ਐਫ. ਏ. ਪੀ. ਨੈਸ਼ਨਲ ਐਵਾਰਡਜ਼ 2021 ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ 2 ਅਧਿਆਪਕਾਂਂ ਮੈਡਮ ਦਿਲਜੀਤ ਕੌੌਰ ਤੇ ਮੈੈੈਡਮ ਨਰਿੰਦਰ ਪੱਤੜ ਨੂੰ ਬੈਸਟ ਟੀਚਰ ਐਵਾਰਡ 2021 ਨਾਲ ਸਨਮਾਨਤ ਕੀਤਾ ਗਿਆ ।ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਤੇ ਗੁਰੂ ਨਾਨਕ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ ਨੇ ਮੈਡਮ ਦਲਜੀਤ ਕੌਰ ਤੇ ਨਰਿੰਦਰ ਪੱਤਝੜ ਨੂੰ ਬੈਸਟ ਟੀਚਰ ਐਵਾਰਡ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।

ਇਸ ਦੌਰਾਨ ਇੰਜ. ਹਰਨਿਆਮਤ ਕੌਰ ਡਾਇਰੈਕਟਰ, ਐਡਮਿਨਸਟ੍ਰੇਰ ਇੰਜ. ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ, ਮੈਡਮ ਗੁਰਪ੍ਰੀਤ ਕੌਰ, ਅਨੀਤਾ ਸਹਿਗਲ, ਭੁਪਿੰਦਰ ਕੌਰ, ਨੀਲਮ ਕਾਲਡ਼ਾ, ਸੁਮਨ ਸ਼ਰਮਾ, ਮਨੀਸ਼ਾ ਵਰਮਾ, ਹਰਪਾਲ ਕੌਰ, ਗਗਨਦੀਪ ਕੌਰ, ਛਿੰਦਰਪਾਲ ਕੌਰ, ਪਵਨਦੀਪ ਕੌਰ, ਅੰਜੂ, ਦੀਪਿਕਾ, ਕਮਲਜੀਤ ਕੌਰ, ਨਵਨੀਤ ਕੌਰ, ਹਰਪਿੰਦਰ ਕੌਰ, ਸ਼ਵੇਤਾ ਮਹਿਤਾ, ਰੇਨੂ ਬਾਲਾ, ਪਰਮਿੰਦਰ ਕੌਰ, ਰਣਧੀਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਦਵਿੰਦਰਰਾਜ ਕੌਰ, ਲਵਿਤਾ, ਕੁਲਵਿੰਦਰ ਕੌਰ, ਬਲਪ੍ਰੀਤ ਕੌਰ, ਰਣਜੀਤ ਸਿੰਘ ਆਦਿ ਸਟਾਫ ਮੈਂਬਰਾਂ ਵੀ ਬੈੈੈਸਟ ਟੀਚਰ ਐਵਾਰਡ ਹਾਸਲ ਕਰਨ ਵਾਲੇ ਦੋਵੇਂ ਅਧਿਆਪਕਾਂ ਵਧਾਈ ਦਿੱਤੀ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGlobal Covid-19 caseload tops 236.7 mn
Next articleਕਿਸਾਨੀ ਅੰਦੋਲਨ ਦਾ ਦਮਨਕਾਰੀ ਵਿਰੋੰਧ ਘਾਤਕ ਹੋਵੇਗਾ