ਉੱਘੀ ਗਾਇਕਾ ਤੇ ਅਦਾਕਾਰਾ ਰਾਖ਼ੀ ਹੁੰਦਲ ਦਾ ਨਵਾਂ ਫ਼ੋਕ ਟਰੈਕ ” ਗਰਾਰਾ ” ਵਿਸ਼ਵ ਭਰ ਚ ਹੋਇਆ ਰਿਲੀਜ਼ !

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਲੋਕ ਗੀਤ ਐਂਟਰਟੇਨਮੇੰਟ ਵੱਲੋਂ ਵਿਸ਼ਵ ਪ੍ਰਸਿੱਧ ਚਰਚਿਤ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਾਰੀ ਹੇਠ ਗਾਇਕਾ ਤੇ ਅਦਾਕਾਰਾ ਰਾਖ਼ੀ ਹੁੰਦਲ ਦਾ ਨਵਾਂ ਫ਼ੋਕ ਟਰੈਕ ” ਗਰਾਰਾ ” ਵਿਸ਼ਵ ਭਰ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਨਾਮਵਰ ਆਡੀਓ ਕੰਪਨੀ ਲੋਕ ਗੀਤ ਐਂਟਰਟੇਨਮੇੰਟ ਵੱਲੋਂ ਰਿਲੀਜ਼ ਕੀਤਾ ਗਿਆ ਹੈ ! ਇਸ ਵਾਰੇ ਗੱਲਬਾਤ ਕਰਦਿਆਂ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ ਪੰਜਾਬੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਤੇ ਚੋਟੀ ਦੀ ਗਾਇਕਾ ਰਾਖ਼ੀ ਹੁੰਦਲ ਦਾ ਇਹ ਗੀਤ ਉਹਨਾਂ ਨੇ ਬਹੁਤ ਮਿਹਨਤ ਨਾਲ ਸੋਚ ਵਿਚਾਰ ਕਰਨ ਉਪਰੰਤ ਹੀ ਲਿਖਿਆ ਤੇ ਰਿਕਾਰਡ ਕੀਤਾ ਹੈ ! ਵਿਆਹਾਂ ਸਾਦੀਆਂ ਤੇ ਖੁਸ਼ੀਆਂ ਦੇ ਹਰ ਮੌਕੇ ਤੇ ਡੀਜੇਆਂ ਚ ਵੱਜਣ ਦੀ ਸਮਰੱਥਾ ਰੱਖਣ ਵਾਲੇ ਇਸ ਗੀਤ ਰਾਖ਼ੀ ਹੁੰਦਲ ਨੇ ਬੜੀ ਸ਼ਿੱਦਤ ਨਾਲ ਗਾਇਆ ਹੈ !

ਇਸ ਗੀਤ ਤੇ ਫ਼ਿਲਮਾਂਕਣ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਦੇ ਵੀਡੀਓ ਵਿੱਚ ਉੱਘੀ ਤੇ ਮਸ਼ਹੂਰ ਅਦਾਕਾਰਾ ਰਾਜ ਧਾਲੀਵਾਲ ਨੇ ਰਾਖ਼ੀ ਹੁੰਦਲ ਦੀ ਭਰਜਾਈ ਦਾ ਰੋਲ ਅਦਾ ਕੀਤਾ ਹੈ ਜੋ ਇਸ ਗੀਤ ਦੇ ਪੱਧਰ ਨੂੰ ਚਾਰ ਚੰਨ ਲਾਵੇਗਾ! ਇਸ ਟਰੈਕ ਦਾ ਸੰਗੀਤ ਬਹੁਤ ਮਿਹਨਤ ਨਾਲ ਸੰਗੀਤਕਾਰ ਰੋਮੀ ਸਿੰਘ ਨੇ ਤਿਆਰ ਕੀਤਾ ਹੈ ! ਇਸ ਟਰੈਕ ਦਾ ਵੀਡੀਓ ਪੂਰੀ ਲਗਨ ਤੇ ਮਿਹਨਤ ਨਾਲ ਨਾਲ ਉੱਘੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਵੱਲੋਂ ਤਿਆਰ ਕੀਤਾ ਹੈ ਜੋ ਵੇਖਣਯੋਗ ਤੇ ਸਾਲਾਹੁਣ ਯੋਗ ਹੈ! ਇਸ ਗੀਤ ਦਾ ਵੀਡੀਓ ਲੋਕ ਗੀਤ ਐਂਟਰਟੇਨਮੇੰਟ ਵੱਲੋਂ ਯੂ ਟਿਊਬ, ਇੰਸਟਾਗ੍ਰਾਮ, ਟਵਿੱਟਰ, ਅਤੇ ਹੋਰ ਸੋਸ਼ਲ ਮੀਡਿਆ ਚੈਨਲਜ਼ ਤੇ ਰਿਲੀਜ ਕੀਤਾ ਗਿਆ ਹੈ ! ਅਜੋਕੇ ਦੌਰ ਵਿੱਚ ਜਦੋਂ ਲੱਚਰਤਾ, ਨੰਗੇਜਵਾਦ,ਅਸ਼ਲੀਲਤਾ, ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਗੀਤਾਂ ਦੀ ਹਨੇਰੀ ਵਿੱਚ ਬਹੁਤ ਵੱਡੀ ਹਿੰਮਤ ਨਾਲ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਸਮੇਂ ਦਾ ਰੁੱਖ ਮੋੜਨ ਦਾ ਉਪਰਾਲਾ ਕੀਤਾ ਹੈ ਜੋ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ! ਗ਼ੈਰ-ਮਿਆਰੀ ਗੀਤਾਂ ਦੀ ਹਨ੍ਹੇਰੀ ਨੂੰ ਠੱਲਣ ਵਿੱਚ ਰਾਖ਼ੀ ਹੁੰਦਲ ਦੇ ਇਸ ਗੀਤ ਦਾ ਵੱਡਾ ਯੋਗਦਾਨ ਹੋਵੇਗਾ

 

Previous articleਪਿੰਡ ਮਲਕਪੁਰ ਵਿਖੇ ਜਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
Next articleਪ੍ਰਸਿੱਧ ਫਿ਼ਲਮੀ ਤੇ ਕਮੇਡੀਅਨ ਤਨੋਜ ਟਿੱਬਾ(ਬੀਬੋ ਭੂਆ) ਦਾ ਯੂ ਕੇ ਪਹੁੰਚਣ ਤੇ ਗੋਲਡਨ ਵਿਰਸਾ ਯੂ ਕੇ ਵੱਲੋਂ ਨਿੱਘਾ ਸਵਾਗਤ