ਏਕਮ ਪਬਲਿਕ ਸਕੂਲ ਚੋ ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਬੱਚਿਆਂ ਨਾਲ ਹੋਏ ਇਕਸੁਰ ਤੇ ਬਿਖੇਰਿਆ ਆਪਣੀ ਗਾਇਕੀ ਦਾ ਜਾਦੂ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਦੀ ਵਿਸ਼ੇਸ਼ ਅਗਵਾਈ ਵਿਚ ਯੂਨੀਅਰ ਵਿੰਗ ਦੀ ਐਕੋਲੇਡ ਸੈਰੇਮਨੀ ਆਯੋਜਿਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਪ੍ਰਸਿੱਧ ਪੰਜਾਬੀ ਸਿੰਗਰ ਪ੍ਰੀਤ ਹਰਪਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਜਦ ਕੇ ਪੰਜਾਬੀ ਸਿੰਗਰ ਗੋਲਡਨਦੀਪ, ਡਾਕਟਰ ਰਮਨਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਪ੍ਰੀਤ ਹਰਪਾਲ, ਗੋਲਡਨਦੀਪ ਡਾਕਟਰ ਰਮਨਦੀਪ ਕੌਰ, ਸਰਦਾਰ ਸੁਰਿੰਦਰ ਸਿੰਘ ਸ੍ਰੀਮਤੀ ਅਮਰਜੀਤ ਕੌਰ, ਡਾਇਰੈਕਟਰ ਨਿਰਮਲ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ, ਸਰਦਾਰ ਦਲਜੀਤ ਸਿੰਘ ਪ੍ਰਧਾਨ, ਵਾਈਸ ਪ੍ਰਿੰਸੀਪਲ ਸਮੀਕਸਾ ਸ਼ਰਮਾ, ਅਤੇ ਦਲਜੀਤ ਕੌਰ ਵਲੋਂ ਸਾਂਝੇ ਤੌਰ ਤੇ ਸਮਾ ਰੋਸ਼ਨ ਕਰਨ ਉਪਰੰਤ ਕੀਤੀ ਗਈ।

ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਆਏ ਹੋਏ ਮੁੱਖ ਮਹਿਮਾਨ ਪ੍ਰੀਤ ਹਰਪਾਲ ਹੁਰਾਂ ਵੱਲੋਂ ਏਕਮ ਪਬਲਿਕ ਸਕੂਲ ਦੀਆਂ ਪ੍ਰਾਪਤੀਆਂ ਲਈ ਉਹਨਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਸ ਗੱਲ ਲਈ ਸਕੂਲ ਵਧਾਈ ਦਾ ਪਾਤਰ ਹੈ। ਆਏ ਹੋਏ ਵਿਸ਼ੇਸ਼ ਮਹਿਮਾਨ ਗੋਲਡਨਦੀਪ ਪੰਜਾਬੀ ਸਿੰਗਰ ਨੇ ਆਪਣਾ ਗੀਤ ਚੋਕਲੇਟ ਗਾ ਕੇ ਵਾਹ-ਵਾਹ ਖੱਟੀ। ਇਸ ਮੌਕੇ ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਇਸ ਸਮਾਰੋਹ ਵਿੱਚ ਪਹੁੰਚੇ ਹੋਏ ਸਭ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਜੀ ਆਇਆਂ ਆਖਿਆ। ਮਾਤਾ ਪਿਤਾ ਨੂੰ ਸੰਬੋਧਿਤ ਹੁੰਦੇ ਹੋਏ ਉਹਨਾਂ ਅੱਗੇ ਕਿਹਾ ਕਿ ਇਸ ਕੋਲੇ ਟਾਹਲੀ ਨੂੰ ਸਲਾਨਾ ਫੰਕਸ਼ਨ ਨਾਲੋਂ ਅਲੱਗ ਇਸ ਲਈ ਕੀਤਾ ਗਿਆ ਹੈ ਤਾਂ ਜੋ ਜੂਨੀਅਰ ਵਿੰਗ ਦੇ ਬੱਚਿਆਂ ਨੂੰ ਵੀ ਖਾਸ ਤਵੱਜੋਂ ਦਿੱਤੀ ਜਾ ਸਕੇ ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ ਰਮਨਦੀਪ ਕੌਰ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਰੂਬਰੂ ਹੁੰਦੇ ਹੋਏ ਆਪਣਾ ਸਕੂਲ ਟਾਈਮ ਉਨ੍ਹਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੁਝ ਵਿਸ਼ੇਸ਼ ਟਿੱਪਸ ਬੱਚਿਆਂ ਦੇ ਮਾਪਿਆਂ ਨਾਲ ਸਾਂਝੇ ਕੀਤੇ। ਸਮਾਰੋਹ ਦੌਰਾਨ ਪ੍ਰੀਤ ਹਰਪਾਲ ਨੇ ਆਪਣੇ ਚਰਚਿਤ ਗਾਣੇ ਬਲੈਕ ਸੂਟ, ਜੁੱਤੀ, ਸੂਟ ਪਟਿਆਲਾ ਸਾਹੀ ਅਤੇ ਮਾਪੇ ਗਾ ਕੇ ਖੂਬ ਰੰਗ ਬੰਨ੍ਹਿਆ।

ਸਕੂਲ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਅਤੇ ਡਾਇਰੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਐਕੋਲੈਡ ਸੈਰੇਮਨੀ ਮੌਕੇ ਯੂਨੀਅਰ ਵਿੰਗ ਦੇ ਪੁਜੀਸ਼ਨ ਹੋਲਡਰ ਬੱਚਿਆਂ ਨੂੰ ਇਨਾਮ ਦੇ ਕੇ ਸਕੂਲ ਵੱਲੋਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਸਮਾਰੋਹ ਦੇ ਅਖੀਰ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਪ੍ਰੀਤ ਹਰਪਾਲ ਵਿਸ਼ੇਸ਼ ਮਹਿਮਾਨ ਗੋਲਡਨਦੀਪ ਅਤੇ ਡਾਕਟਰ ਰਮਨਦੀਪ ਕੌਰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸਵਪਨਦੀਪ ਕੌਰ ਅਤੇ ਰਣਜੋਤ ਸਿੰਘ ਵੱਲੋਂ ਨਿਭਾਈ ਗਈ। ਵਾਤਾਵਰਨ ਦਿਵਸ ਸਮਾਰੋਹ ਮੌਕੇ ਮਹਿੰਦਰਪਾਲ ਸਿੰਘ ਟੁਰਨਾ ਵਾਇਸ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ, ਸੁਖਵਿੰਦਰ ਸਿੰਘ ਪਰਜੀਆ, ਨਰਿੰਦਰ ਅਰੋੜਾ, ਅਸ਼ੋਕ ਚੋਪੜਾ, ਮਨਜੀਤ ਸਿੰਘ, ਜਰਨੈਲ ਸਿੰਘ , ਡਿੰਪਲ ਭਾਟੀਆ, ਸੁਖਦੇਵ ਸਿੰਘ ਜੱਜ (ਡਾਇਰੈਕਟਰ ਅਕਾਲ ਗਰੂੱਪ), ਹਰਪ੍ਰੀਤ ਸਿੰਘ ਮੱਟੂ, ਅਮਨਦੀਪ ਕੌਰ (ਪ੍ਰਿੰਸੀਪਲ ਅਕਾਲ ਗਰੂੱਪ) ਅਮਨਦੀਪ ਕੌਰ( ਪ੍ਰਿੰਸੀਪਲ ਅਤੇ ਇੰਟਰਨੈਸ਼ਨਲ ਸਕੂਲ ਨਕੋਦਰ) ਬਲਵਿੰਦਰ ਸਾਬੀ, ਨਵਦੀਪ ਸਿੰਘ, ਇੰਦਰਜੀਤ ਸਿੰਘ, ਗੁਰਦਿਆਲ ਬਾਜਵਾ, ਹਰਜੀਤ ਸਿੰਘ ਸਬ ਆਡੀਟਰ ਅਜੀਤ ਅਖ਼ਬਾਰ, ਸਮੂਹ ਪ੍ਰੈਸ ਕਲੱਬ ਮੈਂਬਰ ਮਹਿਤਪੁਰ, ਬੱਚਿਆਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ ਹਾਜ਼ਰ ਸਨ।

 

Previous articleਬਾਬਾ ਧਰਮ ਸਿੰਘ ਅਤੇ ਸਮੂਹ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ
Next articleਸੰਤ ਬਾਬਾ ਧਰਮ ਸਿੰਘ ਜੀ ਦੀ 18ਵੀਂ ਬਰਸੀ ਸਬੰਧੀ ਧਾਰਮਿਕ ਸਮਾਗਮ ਆਯੋਜਿਤ