(ਸਮਾਜ ਵੀਕਲੀ) (ਚੰਡਿਹੋਕ) ਅੱਜ ਚਾਰ ਸੌ ਪੰਨਿਆਂ ਦਾ ਇਹ ਅੰਕ ਰਿਲੀਜ਼ ਕਰਦਿਆਂ ਸੰਪਾਦਕ ਅਤੇ ਭਾਰਤੀ ਭਾਸ਼ਾਵਾਂ ਵਿਭਾਗ ,ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਾਂਤੀ ਪਾਲ ਨੇ ਕਿਹਾ ਕਿ ਕੋਈ ਵੀ ਕਲਾ ਨਾਲ ਜੁੜੀ ਵਿਧਾ ਜਦੋਂ ਸਮਾਜ ਵਿੱਚ ਵਿਚਰਦੀ ਹੈ ਤਾਂ ਉਸ ਦਾ ਕੋਈ ਆਧਾਰ ਹੋਣਾ ਜ਼ਰੂਰੀ ਹੈ।ਲੋਕ ਉਸ ਕਲਾ ਨਾਲ ਫਿਰ ਹੀ ਜੁੜਦੇ ਨੇ ।ਹੁਣ ਸਮਾਂ ਬਦਲ ਗਿਆ ਹੈ।ਕਲਾ ਵਸਤੂ ਵੀ ਛਾਣਨੀ ਹੇਠ ਆ ਗਈ ਹੈ , ਅਜਿਹੀਆਂ ਰਚਨਾਵਾਂ ਜੋ ਆਮ ਤੇ ਖਾਸ ਸਭ ਨੂੰ ਆਪਣੀਆਂ ਲੱਗਣ ਉਸੇ ਦਾ ਇੱਕ ਉਪਰਾਲਾ ਹੈ ਕਹਾਣੀ ਪੰਜਾਬ ਦਾ ਇਹ ਅੰਕ ।ਇਸ ਅੰਕ ਵਿੱਚ ਵੀ ਹਰ ਵਾਰ ਦੀ ਤਰਾਂ ਯੁਵਾ ਲੇਖਕ ਰਾਕੇਸ਼ ਅਨੰਦ ਦਾ ਪਹਿਲਾ ਨਾਵਲ ‘ਆਨੰਦ ਸਾਬ ਦਾ ਕੀ ਹਾਲ ਏ ‘ ਛਾਪਿਆ ਗਿਆ ਹੈ,ਉਥੇ ਹੀ ਤ੍ਰਿਪਤਾ ਕੇ ਸਿੰਘ,ਕੁਲਦੀਪ ਕੌਰ ਭੁੱਲਰ,ਕੁਮਾਰ ਜਗਦੇਵ,ਜਸਵੀਰ ਕੌਰ,ਮੁਖਤਿਆਰ ਸਿੰਘ ਪੱਖੋ ਕਲਾਂ ਅਤੇ ਅੰਜਨਾ ਸ਼ਿਵਦੀਪ ਦੀਆਂ ਯਾਦਾਂ ਸ਼ਾਮਿਲ ਹਨ । ਇਸਦੇ ਨਾਲ ਗੁਰਮੇਲ ਬੀਰੋਕੇ ਦੀ ਪਰਵਾਸੀ ਲਿਖਤ ‘ਕਾਲੇ ਵਰਕੇ ‘ਗੁਰਸੇਵਕ ਸਿੰਘ ਧੌਲਾ ਨੇ ਆਪਣੀ ਲਿਖਤ ਜੱਟਾਂ ਬਾਰੇ ਗੰਭੀਰ ਸੰਵਾਦ ਛੇੜਿਆ ਹੈ ।ਗੁਆਂਢੀ ਮੁਲਕਾਂ ਦੀਆਂ ਨੌਂ ਅਨੁਵਾਦਿਤ ਕਹਾਣੀਆਂ ਅਤੇ ਭਾਰਤੀ ਕਥਾ ਅਧੀਨ ਸੱਤ ਅਨੁਵਾਦਿਤ ਕਹਾਣੀਆਂ ਵੀ ਵਿਸ਼ੇਸ਼ ਆਕਰਸ਼ਣ ਹਨ। ਇਸ ਰਿਲੀਜ਼ ਮੌਕੇ ਬੂਟਾ ਸਿੰਘ ਚੌਹਾਨ,ਗਵਰਨਿੰਗ ਕੈਂਸਲ ਮੈਂਬਰ ਭਾਰਤੀ ਸਾਹਿਤ ਅਕਾਦਮੀ ,ਡਾ ਪਰਮਜੀਤ ਸਿੰਘ ਕੱਟੂ ਨੈਸ਼ਨਲ ਐਵਾਰਡੀ (ਫਿਲਮ ਰਚਨਾਕਾਰ ਤੇ ਨਿਰਦੇਸ਼ਕ)ਡਾ ਹਰੀਸ਼ ਸ਼ਰਮਾ,ਡਾ ਭੁਪਿੰਦਰ ਸਿੰਘ ਬੇਦੀ,ਡਾ ਜਸਵਿੰਦਰ ਕੌਰ ਵੀਨੂੰ ਅਤੇ ਡਾ. ਜਸਬੀਰ ਕੌਰ ਵੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



