HOME ਪ੍ਰਚਾਰ ਫੇਰੀ ਲਈ ਇੰਗਲੈਂਡ ਆਏ ਕਵੀਸ਼ਰੀ ਜਥੇ ਦਾ ਗੋਲਡ ਮੈਡਲਾ ਨਾਲ...

ਪ੍ਰਚਾਰ ਫੇਰੀ ਲਈ ਇੰਗਲੈਂਡ ਆਏ ਕਵੀਸ਼ਰੀ ਜਥੇ ਦਾ ਗੋਲਡ ਮੈਡਲਾ ਨਾਲ ਵਿਸ਼ੇਸ਼ ਸਨਮਾਨ

2
ਕੈਪਸਨ:- ਭਾਈ ਮਲਕੀਤ ਸਿੰਘ ਬੱਗਾ,ਬਲਜਿੰਦਰਜੀਤ ਸਿੰਘ ਪੰਛੀ ਢੱਡੇ ਅਤੇ ਜਤਿੰਦਰਜੀਤ ਸਿੰਘ ਪੰਛੀ ਢੱਡੇ ਦਾ ਸਨਮਾਨ ਕਰਦੇ ਹੋਏ ਪਿੰਡ ਢੱਡੇ ਦੇ ਇੰਗਲੈਂਡ ਚ ਰਹਿ ਰਹੇ ਪਰਿਵਾਰ।

ਲੈਸਟਰ(ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਬੀਤੇ ਕੁਝ ਮਹੀਨਿਆਂ ਤੋਂ ਸਿੱਖੀ ਦੇ ਪ੍ਰਚਾਰ ਪਸਾਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ,, ਸ਼ਹੀਦੀ ਦਿਹਾੜਿਆਂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਚ ਕਵੀਸਰੀ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾ ਰਹੇ ਅੰਮ੍ਰਿਤਸਰ ਦੇ ਪ੍ਰਸਿੱਧ ਕਵੀਸ਼ਰ ਭਾਈ ਮਲਕੀਤ ਸਿੰਘ ਜੀ ਬੱਗਾ, ਭਾਈ ਬਲਜਿੰਦਰਜੀਤ ਸਿੰਘ  ਪੰਛੀ ਢੱਡੇ ਅਤੇ ਜਤਿੰਦਰਜੀਤ ਸਿੰਘ ਪੰਛੀ ਢੱਡੇ ਦੇ ਜਥੇ ਦਾ ਇੰਗਲੈਂਡ ਰਹਿੰਦੇ ਪਿੰਡ ਢੱਡੇ ਦੇ ਵਸਨੀਕਾ ਸੁਖਜਿੰਦਰ ਸਿੰਘ, ਰਣਜੀਤ ਸਿੰਘ ਰਾਣੂ ਅਤੇ ਪਲਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਤੇ ਗੋਲਡ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਇੰਗਲੈਂਡ ਫੇਰੀ ਤੇ ਆਏ ਭਾਈ ਮਲਕੀਤ ਸਿੰਘ ਬੱਗਾ, ਭਾਈ ਬਲਜਿੰਦਰਜੀਤ ਸਿੰਘ ਪੰਛੀ ਢੱਡੇ ਅਤੇ ਭਾਈ ਜਤਿੰਦਰਜੀਤ ਸਿੰਘ ਪੰਛੀ ਢੱਡੇ ਦੇ ਕਵੀਸ਼ਰੀ ਜਥੇ ਵੱਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਚ ਹਫਤਾਵਾਰੀ ਦੀਵਾਨਾ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਜਾਂਦਾ ਰਿਹਾ। ਉਹਨਾਂ ਦੀ ਇਸ ਇੰਗਲੈਂਡ ਫੇਰੀ ਮੌਕੇ ਉਹਨਾਂ ਨੂੰ ਸਮੈਦਿਕ ਵਿਖੇ ਵੀ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸਾਂਝੇ ਤੌਰ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਭਾਈ ਮਲਕੀਤ ਸਿੰਘ ਬੱਗਾ, ਭਾਈ ਬਲਜਿੰਦਰਜੀਤ ਸਿੰਘ ਪੰਛੀ ਢੱਡੇ ਅਤੇ ਭਾਈ ਜਤਿੰਦਰਜੀਤ ਸਿੰਘ ਪੰਛੀ ਢੱਡੇ ਵੱਲੋਂ 11 ਜਨਵਰੀ ਨੂੰ ਵਾਪਸ ਪੰਜਾਬ ਜਾ ਕੇ ਸਿੱਖੀ ਦਾ ਪ੍ਰਚਾਰ ਅਤੇ ਪਾਸਾਰ ਨਿਰੰਤਰ ਜਾਰੀ ਰੱਖਿਆ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਦੇ ਪ੍ਰਸਿੱਧ ਅੰਤਰਾਸ਼ਟਰੀ ਸਾਹਿਤਿਕ ਰਸਾਲੇ ‘ਕਹਾਣੀ ਪੰਜਾਬ’ ਦਾ 106 ਵਾਂ ਸਲਾਨਾਂ ਅੰਕ (ਜਨਵਰੀ -ਦਸੰਬਰ2026) ‘ਰਾਮ ਸਰੂਪ ਅਣਖੀ ਨਿਵਾਸ’ ਬਰਨਾਲਾ ਵਿਖੇ ਰਿਲੀਜ਼ ਕੀਤਾ ਗਿਆ।
Next articleਸ਼੍ਰੋਮਣੀ ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਕੰਮ ਕਰਾਂਗਾ-ਕੁਲਵੰਤ ਸਿੰਘ ਜਗਦੇ