ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਆਸਟਰੇਲੀਆ ਫੇਰੀ ਬੇਹੱਦ ਸਫ਼ਲ ਰਹੀ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਆਸਟਰੇਲੀਆ ਫੇਰੀ ਬੇਹੱਦ ਸਫਰ ਰਹੀ। ਉਹਨਾਂ ਦੇ ਸਿਡਨੀ ਬ੍ਰਿਸਬੇਨ ਅਤੇ ਮੈਲਬਨ ਵਿੱਚ ਬਹੁਤ ਹੀ ਪ੍ਰੋਗਰਾਮ ਰੱਖੇ ਗਏ । 5 ਮਈ ਨੂੰ ਉਹਨਾਂ ਦਾ ਪ੍ਰੋਗਰਾਮ ਮੈਲਬਰਨ ਵਿੱਚ ਪਰਮ ਬੋਪਰਾਏ ਬਟਾਲਵੀ ,ਗੁਰਜੀਤ ਬਟਾਲ ਵੀ ਅਤੇ ਉਹਨਾਂ ਦੇ ਸੱਜਣਾਂ ਮਿੱਤਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਕਰਵਾਇਆ ਗਿਆ ।

                                               

ਇਸ ਮੌਕੇ ਪਰਮ ਬੋਪਰਾਏ ਬਟਾਲਵੀ, ਗੁਰਜੀਤ ਬਟਾਲਵੀ, ਮਹਿੰਦਰ ਸਿਕੰਦਰਪੁਰ, ਗੁਰਜੀਤ ਪੈੰਸਰਾ, ਗਾਇਕ ਜਗਜੀਤ ਸਿੰਘ, ਝੱਬਰ ਸਾਹਿਬ ਮਨਜੀਤ ਸਿੰਘ , ਪ੍ਰਸਿੱਧ ਲੇਖਕ ਮਹਿੰਦਰਪਾਲ ਗਰਗ ਅਤੇ ਮੈਲਬਰਨ ਦੇ ਹੋਰ ਵੀ  ਪਤਵੰਤੇ ਸੱਜਣ ਹਾਜ਼ਰ ਸਨ। ਮੰਗਲ ਹਠੂਰ ਨੇ ਰਾਤ ਦੇਰ ਤੱਕ ਸ਼ਇਰੋ ਸ਼ਾਇਰੀ ਦੀ ਮਹਿਫ਼ਲ ਲਾਈ ਰੱਖੀ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਲੋਕਾਂ ਦਾ ਮਨ ਮੋਹ ਲਿਆ ।ਪ੍ਰਸਿੱਧ ਗਾਇਕ ਜੱਗੀ ਜਗਜੀਤ ਨੇ ਵੀ ਆਪਣੇ ਚਰਚਿਤ ਗੀਤ ਗਾ ਕੇ ਵਾਹ ਵਾਹ ਖੱਟੀ। ਇਸ ਮਹਿਫਲ ਵਿੱਚ ਲੇਖਕ ਮਹਿੰਦਰ ਪਾਲ ਗਰਗ ਦੀ ਨਵੀਂ ਕਿਤਾਬ “ਪਰੀ  ਦੇਸ਼ ਦੀਆਂ ਗੱਲਾਂ” ਵੀ ਲੋਕ ਅਰਪਿਤ ਕੀਤੀ ਗਈ ਅਤੇ ਇਸ ਕਿਤਾਬ ਨੂੰ ਵੀ ਅਥਾਹ ਪਿਆਰ ਮਿਲਿਆ ਅਖੀਰ ਵਿੱਚ ਮੰਗਲ ਹਠੂਰ ਨੇ ਪਰਮ ਬਟਾਲਵੀ, ਗੁਰਜੀਤ ਬਟਾਲਵੀ ,ਏ ਆਈ ਜੀ ਨਿਰਮਲਜੀਤ ਸਿੰਘ ਸਹੋਤਾ, ਡਿਪਲ ਬਟਾਲਾ ਅਤੇ ਹੋਰ ਆਏ ਹੋਏ ਸਾਰੇ ਸੱਜਣਾਂ ਦਾ ਬਹੁਤ ਧੰਨਵਾਦ ਕੀਤਾ। ਪਰਮਾਤਮਾ ਮੰਗਲ ਹਠੂਰ ਦੀਆਂ ਮਹਿਫਲਾਂ ਨੂੰ ਇਸੇ ਤਰ੍ਹਾਂ ਹੀ ਆਬਾਦ ਰੱਖੇ। ‎

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਬੂਥ ਸਭ ਤੋਂ ਮਜ਼ਬੂਤ ​​ਮੁਹਿੰਮ ਤਹਿਤ ਭਾਜਪਾ ਪ੍ਰਧਾਨ ਖੋਜੇਵਾਲ ਨੇ ਪਿੰਡ ਖੋਜੇਵਾਲ ਵਿੱਚ ਘਰ-ਘਰ ਕੀਤਾ ਪ੍ਰਚਾਰ 
Next articleਪਿੰਡ ਧੌਲਾ ਦੀ ਸੰਸਥਾ ਹੈਲਪ ਕੋਆਇਨ ਫਾਊਂਡੇਸ਼ਨ ਨੇ ਸਕੂਲਾਂ ਦੇ ਬੱਚਿਆਂ ਨੂੰ ਵਾਤਾਵਰਨ ਸੰਬਧੀ ਜਾਗਰੁਕ ਕੀਤਾ।