ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਬਾਬਾ ਲੀਡਰ ਸਿੰਘ ਜੀ ਗੁਰਸਰ ਵਾਲਿਆਂ ਕੋਲੋਂ ਆਸ਼ੀਰਵਾਦ ਲੈ ਕੇ ਕਵੀਸ਼ਰ ਸਰਦਾਰ ਗੁਰਮੁੱਖ ਸਿੰਘ ਐਮ.ਏ ਦਾ ਜਥਾ, ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ, ਜੁਗਰਾਜ ਸਿੰਘ ਨਿਊਜ਼ੀਲੈਂਡ ਦੀ ਧਰਤੀ ’ਤੇ ਗਏ ਜਿਥੇ ਨਿਊਜ਼ੀਲੈਂਡ ਦੇ ਅੋਕਲੈਂਡ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਤੀ ਤੋਂ ਮੁੱਖ ਸੇਵਾਦਾਰ ਦਲਜੀਤ ਸਿੰਘ ਵਿਰਕ, ਭੈਣ ਜੀ ਜਸਵੀਰ ਕੌਰ ਅਤੇ ਸਿੱਖ ਸੁਪਰੀਮ ਸੁਸਾਇਟੀ ਵੱਲੋਂ ਜਥੇ ਨੂੰ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਊਜ਼ੀਲੈਂਡ ਤੋਂ ਜਥੇ ਸਮੇਤ ਵਾਪਸ ਪੰਜਾਬ ਦੀ ਪਵਿੱਤਰ ਧਰਮੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਰਤੇ ਕਵੀਸ਼ਰ ਗੁਰਮੁੱਖ ਸਿੰਘ ਐੱਮ.ਏ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਹ ਪਿਛਲੇ ਢਾਈ ਮਹੀਨੇ ਤੋਂ ਨਿਊਜੀਲੈਡ ਵਿੱਚ ਕਵੀਸ਼ਰੀ ਰਾਹੀ ਸਿੱਖ ਇਤਹਾਸ ਦੀਆਂ ਬਾਤਾਂ ਪਾ ਰਹੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਲਗਭਗ ਦਰਜਨ ਗੁਰੂ ਘਰਾਂ ਵਿੱਚ ਹਾਜਰੀ ਭਰੀ ਅਤੇ ਸੰਗਤ ਵੱਲੋਂ ਬਹੁਤ ਉਤਸ਼ਾਹ ਨਾਲ ਜਥੇ ਨੂੰ ਸੁਣਿਆਂ ਜਾਂਦਾ ਸੀ। ਟਾਕਾਨਿਨੀ ਗੁਰੂ ਘਰ ਵਿੱਚ ਉਨ੍ਹਾਂ 16 ਜੂਨ ਦੇ ਆਖਿਰੀ ਦੀਵਾਨ ਵਿੱਚ ਸੰਗਤਾਂ ਵੱਲੋ ਮਿਲੇ ਅਥਾਹ ਪਿਆਰ ਲਈ ਸੰਗਤਾਂ ਦਾ ਧੰਨਵਾਦ ਕੀਤਾ ਜਿੱਥੇ ਉਨ੍ਹਾਂ ਨੂੰ ਸਿਰਪਾਓ ਬਖਸ਼ਿਸ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਅੋਕਲੈਂਡ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਵਿਰਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਗੁਰਮੁੱਖ ਸਿੰਘ ਐੱਮ.ਏ ਕਵੀਸ਼ਰੀ ਦੇ ਬੋਹੜ ਜੋਗਾ ਸਿੰਘ ਜੋਗੀ ਦੇ ਸਪੁੱਤਰ (ਜਵਾਈ) ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly