ਕਬੱਡੀ ਦੇ ਪ੍ਰਸਿੱਧ ਬੁਲਾਰੇ ਖਡਿਆਲ ਵਤਨ ਪਰਤੇ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 16 ਜਨਵਰੀ (ਹਰਜਿੰਦਰ ਪਾਲ ਛਾਬੜਾ) –ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਪ੍ਰਸਿੱਧ ਲੇਖਕ ਬੁਲਾਰੇ ਸਤਪਾਲ ਮਾਹੀ ਖਡਿਆਲ ਆਪਣੀ ਤਿੰਨ ਰੋਜ਼ਾ ਯਾਤਰਾ ਤੋਂ ਬਾਅਦ ਅੱਜ ਮਲੇਸ਼ੀਆ ਤੋਂ ਵਾਪਿਸ ਪਰਤੇ ਹਨ। ਉਹ ਯੂਨਿਟਇਡ ਕਬੱਡੀ ਫੈਰੇਸ਼ਨ ਅਤੇ ਪੰਜਾਬ ਸਪੋਰਟਸ ਕਲੱਬ ਦੇ ਸੱਦੇ ਤੇ ਮਲੇਸੀਆ ਗਏ ਸਨ। ਅੱਜ ਉਹਨਾਂ ਦੱਸਿਆ ਕਿ ਉਥੇ ਕਬੱਡੀ ਪ੍ਰੇਮੀਆਂ ਦਾ ਉਹਨਾਂ ਨੂੰ ਭਰਪੂਰ ਪਿਆਰ ਮਿਲਿਆ ਹੈ। ਸਿੱਖ ਕੌਮ ਦੀ ਸ਼ਾਨ ਦਸਤਾਰ ਨੂੰ ਹੋਰ ਮਹੱਤਵ ਦੇਣ ਲਈ ਸਰਦਾਰੀਆ  ਯੂਥ ਚੈਰੀਟੇਬਲ ਟਰੱਸਟ ਵਲੋਂ ਕਰਵਾਏ ਗਏ ਦਸਤਾਰ ਮੁਕਾਬਲੇ ਵਿਚ ਵੀ ਉਨਾ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਕਬੱਡੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਾਨੂੰ ਹੋਛੀ ਚੌਧਰ ਤੇ ਧੜੇਬੰਦੀ ਤੋਂ ਬਾਹਰ ਨਿਕਲਣਾ ਪਵੇਗਾ। ਓਹ ਪ੍ਰਧਾਨ ਪ੍ਰੀਤ ਖੰਡੇਵਾਲ, ਬਿੱਟੂ ਬਠਿੰਡਾ, ਜਗਤਾਰ ਸਿੰਘ ਕਾਲਾ ਬਰਾੜ, ਹਰਦੀਪ ਸਿੰਘ ਸੋਢੀ ਰਾਣੀਪੁਰ, ਗੁਰਦੀਪ ਸਿੰਘ ਆਸਟ੍ਰੇਲੀਆ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleOur aim is to transform Rajasthan into premier tourist destination: Deputy CM
Next articleਸ਼ੁਭ ਸਵੇਰ ਦੋਸਤੋ,