ਪ੍ਰਸਿੱਧ ਦੋਗਾਣਾ ਜੋੜੀ ਲੱਖਾ ਨਾਜ਼ ਜੋੜੀ ਨੰਬਰ ਵੰਨ ਕਨੇਡਾ ਟੂਰ ਤੇ ,ਕਰਨਗੇ ਅਨੇਕਾਂ ਸੱਭਿਆਚਾਰਕ ਪ੍ਰੋਗਰਾਮ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-  ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਜੋੜੀ ਨੰਬਰ ਵੰਨ ਲੱਖਾ ਤੇ ਨਾਜ ਅੱਜਕੱਲ੍ਹ ਕਨੇਡਾ ਟੂਰ ਤੇ ਆਏ ਹੋਏ ਹਨ , ਜਿੱਥੇ ਉਹ ਵੱਖ-ਵੱਖ ਪੰਜਾਬੀ ਸੱਭਿਆਚਾਰ ਦੇ ਰੰਗਾਂ ਵਿੱਚ ਰੰਗੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਦੇ ਸਰੋਤਿਆਂ ਨੂੰ ਸਰਸ਼ਾਰ ਕਰ ਰਹੇ ਹਨ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਲੱਖਾ ਨਾਜ਼ ਦੀ ਜੋੜੀ ਨੰਬਰ ਵੰਨ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਯੂਰਪ ਦੇ ਟੂਰ ਤੇ ਸਨ, ਜਿੱਥੇ ਉਹਨਾਂ ਨੇ ਪੰਜਾਬੀਆਂ ਵਲੋਂ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਤੇ ਉਹਨਾਂ ਦਾ ਬੇਹੱਦ ਮਾਣ ਸਤਿਕਾਰ ਉਥੋਂ ਦੇ ਵਸਦੇ ਪੰਜਾਬੀ ਭਾਈਚਾਰੇ ਨੇ ਕੀਤਾ। ਉਹਨਾਂ ਦੱਸਿਆ ਕਿ ਉਹ ਇਸ ਵਾਰ ਕਨੇਡਾ ਅਮਰੀਕਾ ਟੂਰ ਤੇ ਆਏ ਹਨ, ਜਿੱਥੇ ਉਹ ਕਈ ਸੱਭਿਆਚਾਰਕ ਸੰਸਥਾ ਵਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਸਰਸ਼ਾਰ ਕਰਨਗੇ। ਇਸ ਤੋਂ ਇਲਾਵਾ ਉਹ ਇੱਥੇ ਕਈ ਫੈਮਿਲੀ ਪ੍ਰੋਗਰਾਮ ਵੀ ਅਟੈਂਡ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਨਾਲਾ ਕਲੱਬ ਵਿਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ
Next articleਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਲ੍ਹਾ ਪੱਤਰ