ਪ੍ਰਸਿੱਧ ਬੁਲਾਰੇ ਸਤਪਾਲ ਖਡਿਆਲ ਮਲੇਸੀਆ ਤੋਂ ਵਤਨ ਪਰਤੇ,ਸਰਕਾਰਾਂ ਨੇ ਸਾਡੇ ਵਰਗੇ ਅਨੇਕਾਂ ਹੁਨਰਮੰਦ ਲੋਕਾਂ ਨੂੰ ਰੋਲ ਕੇ ਵੋਟ ਬੈਂਕ ਲਈ ਲੋਕਾਂ ਨੂੰ ਲਾਭ ਦਿਤੇ – ਖਡਿਆਲ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਪ੍ਰਸਿੱਧ ਕੁਮੇਂਟੇਟਰ, ਖੇਡ ਲੇਖਕ ਉੱਘੇ ਖੇਡ ਪ੍ਰਬੰਧਕ ਸਤਪਾਲ ਮਾਹੀ ਖਡਿਆਲ ਮਲੇਸੀਆ ਵਿਚ ਹੋਏ ਅੰਤਰ ਰਾਸ਼ਟਰੀ ਕਬੱਡੀ ਕੱਪ ਆਪਣੀ ਕੂਮੈਂਟਰੀ ਕਰਨ ਤੋਂ ਬਾਅਦ ਵਤਨ ਪਰਤੇ ਹਨ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਘੱਟ ਸਾਧਨਾ ਵਾਲੇ ਪਰਿਵਾਰਾਂ ਵਿਚ ਪੈਦਾ ਹੋ ਕੇ ਦੇਸ਼ ਵਿਦੇਸ਼ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਕਬੱਡੀ ਖੇਡ ਅਤੇ ਪੰਜਾਬੀ ਮਾਂ ਬੋਲੀ ਲਈ ਕੰਮ ਕੀਤਾ ਹੈ। ਪਰ ਇਹਨਾਂ ਦੋ ਦਹਾਕਿਆਂ ਦੌਰਾਨ ਕਿਸੇ ਵੀ ਸਰਕਾਰ ਨੇ ਸਾਡੇ ਹੁਨਰ ਦਾ ਮੁੱਲ ਨਹੀਂ ਪਾਇਆ। ਉਹਨਾਂ ਕਿਹਾ ਕਿ ਅੱਜ ਵੀ ਸਰਕਾਰ ਵੋਟ ਬੈਂਕ ਦੇ ਲਾਭ ਲਈ ਇੱਕ ਵਿਸ਼ੇਸ ਤਬਕੇ ਨੂੰ ਨੌਕਰੀਆਂ ਦਾ ਲਾਭ ਦੇ ਰਹੀ ਹੈ। ਜੋ ਕਿ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ। ਜਦ ਕਿ ਮੁੱਖ ਮੰਤਰੀ ਪੰਜਾਬ ਆਪ ਸੰਘਰਸ ਕਰਕੇ ਸਫਲ ਕਲਾਕਾਰ ਬਣੇ ਹਨ। ਉਹਨਾਂ ਨੂੰ ਖ਼ਿਡਾਰੀਆਂ, ਕਲਾਕਾਰਾਂ, ਲੇਖਕਾਂ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਅੱਜ ਅਨੇਕਾਂ ਹੁਨਰਮੰਦ ਲੋਕ ਰੋਟੀ ਦੇ ਮੁਥਾਜ ਹਨ। ਪਰ ਵੋਟਾਂ ਲਈ ਸਰਕਾਰਾਂ ਕੁੱਝ ਵਿਸ਼ੇਸ ਸੰਗਠਨਾਂ ਦੇ ਦਬਾਅ ਹੇਠ ਨੌਕਰੀਆਂ ਦਾ ਗ਼ਲਤ ਇਸਤੇਮਾਲ ਕਰ ਰਹੀਆਂ ਹਨ। ਜਦ ਕਿ ਦੇਸ਼ ਭਗਤਾਂ ਦੇ ਪਰਿਵਾਰ ਦਿਹਾੜੀਆਂ ਕਰਦੇ ਹਨ। ਉਹਨਾਂ ਵਿੱਤ ਮੰਤਰੀ ਪੰਜਾਬ ਸ੍ਰ ਹਰਪਾਲ ਸਿੰਘ ਚੀਮਾ ਨੂੰ ਵੀ ਅਪੀਲ ਕੀਤੀ ਕਿ ਉਹ ਖਾਸਕਰ ਗਰੀਬ ਪਰਿਵਾਰਾਂ ਵਿਚ ਪੈਦਾ ਹੋਏ ਹੁਨਰਮੰਦ ਲੋਕਾਂ ਦੀ ਬਾਂਹ ਫੜਨ। ਉਹਨਾਂ ਕਿਹਾ ਕਿ ਸਰਕਾਰ ਦੀ ਬੇਰੁੱਖੀ ਕਾਰਨ ਸੈਂਕੜ੍ਹੇ ਖਿਡਾਰੀ, ਬੁਲਾਰੇ, ਕਲਾਕਾਰ ਵਿਦੇਸ਼ਾਂ ਵਿਚ ਸ਼ਰਨ ਲੈਕੇ ਬਹਿ ਗਏ ਹਨ।  ਇਸ ਮੌਕੇ ਉਹਨਾਂ ਕਬੱਡੀ ਫੇਡਰੇਸ਼ਨ ਮਲੇਸੀਆ, ਐਨ ਆਰ ਆਈ ਵੀਰਾਂ ਅਤੇ ਨੋਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਸੁਰਜਨ ਸਿੰਘ ਚੱਠਾ, ਸੁਰਿੰਦਰ ਸਿੰਘ ਸਹੋਤਾ ਯੂ ਐਸ ਏ, ਰਾਜੂ ਨੰਗਲ ਯੂ ਐਸ ਏ,ਹਰਦੀਪ ਸਿੰਘ ਸੋਢੀ ਰਾਣੀਪੁਰ, ਜਗਤਾਰ ਸਿੰਘ ਕਾਲਾ ਬਰਾੜ, ਅਨਮੋਲ ਘੱਗਾ ਮਲੇਸੀਆ, ਰਾਣਾ ਰੰਧਾਵਾ, ਜੋਧਾ ਰੰਧਾਵਾ, ਮਿੰਟੂ ਪੀ ਜੇ ਆਦਿ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਖਾਨਖਾਨਾ ਦੇ ਐਨ ਆਰ ਆਈ ਵੀਰਾਂ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ
Next articleਡਿਪਟੀ ਕਮਿਸ਼ਨਰ ਵੱਲੋਂ ਸੱਚਦੇਵਾ ਸਟਾਕਸ ਸਾਈਕਲੋਥਾਨ-4 ਲਈ ਰਜਿਸਟ੍ਰੇਸ਼ਨ ਸ਼ੁਰੂ ਕਰਵਾਈ ਗਈ