ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਸੁਨੇਹਾ ਦਿੱਤਾ ਕਿ ਅਸੀਂ ਮਨੁੱਖ ਖੁੱਦ ਆਪਣੇ ਹੱਥੀਂ ਵਾਤਾਵਰਣ ਨੂੰ ਗੰਧਲਾ ਕਰ ਕੇ ਆਪਣੀ ਆਉਣ ਵਾਲੀ ਪੀੜ੍ਹੀ ਦਾ ਗਲਾ ਘੁੱਟ ਰਹੇ ਹਾਂ। ਇਸ ਤੋਂ ਅੱਗੇ ਗੱਲਬਾਤ ਕਰਦਿਆਂ ਸੂਦ ਵਿਰਕ ਨੇ ਕਿਹਾ ਕਿ ਜਿਸ ਤਰ੍ਹਾਂ ਸੂਰਜ ਅੱਗ ਵਰਾ ਰਿਹਾ ਹੈ ਅਤੇ ਧਰਤੀ ਅਗਾਰਿਆਂ ਵਾਂਗ ਤਪਾ ਰਿਹਾ ਹੈ। ਜਿਵੇਂ ਦਿਨ ਪ੍ਰਤੀ ਦਿਨ ਪਾਣੀ ਦੀ ਪੱਧਰ ਗਿਰਦਾ ਜਾ ਰਿਹਾ ਹੈ ਇੰਜ਼ ਕੁੱਝ ਸਾਲਾਂ ਵਿੱਚ ਹੀ ਸਾਡਾ ਪੰਜਾਬ ਮਾਰੂਥਲ ਬਣ ਜਾਵੇਗਾ।ਸਾਡੇ ਸਾਰਿਆਂ ਲਈ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਰਪਾ ਕਰਕੇ ਆਓ ਆਪਾਂ ਇੱਕਜੁੱਟ ਹੋ ਕੇ ਆਪਾਂ ਛਾਂ ਵਾਲੇ, ਫ਼ਲਾਂ ਵਾਲੇ ਅਤੇ ਵੱਧ ਤੋਂ ਵੱਧ ਆਕਸੀਜਨ ਦੇਣ ਵਾਲੇ ਰੁੱਖ ਲਗਾਈਏ ਅਤੇ ਇਹਨਾਂ ਦੀ ਦੇਖ ਭਾਲ ਵੀ ਖੁੱਦ ਕਰੀਏ ਕਿਉੰਕਿ ਸਾਡਾ ਵੀ ਕੁਦਰਤ ਅਤੇ ਆਉਣ ਵਾਲੀ ਪੀੜ੍ਹੀ ਪ੍ਰਤੀ ਕੁੱਝ ਫਰਜ਼ ਬਣਦਾ ਹੈ।ਇਸ ਤਰ੍ਹਾਂ ਆਪਾਂ ਆਪਣੇ ਪੌਣ ਪਾਣੀ ਨੂੰ ਗੰਧਲਾ ਹੋਣ ਤੋਂ ਬਚਾ ਸਕੀਏ। ਸੂਦ ਵਿਰਕ ਨੇ ਕੁੱਝ ਸਤਰਾਂ ਲਿੱਖ ਕੇ ਵੀ ਸੱਭ ਸੁਨੇਹਾ ਲਗਾਇਆ।
ਬਹੁਤ ਹੀ ਕੀਮਤੀ ਹੈ ਪਾਣੀ ਦਾ ਹਰ ਇਕ ਕਤਰਾ।
ਹਾਲੇ ਵੀ ਨਾ ਸੰਭਲੇ ਤਾਂ ਬਣ ਜਾਊ ਇਹ ਵੱਡਾ ਖ਼ਤਰਾ।।
ਪਾਣੀ ਅਤੇ ਰੁੱਖਾਂ ਨੂੰ ਸੰਭਾਲਣ ਚ ਕੀਤਾ ਕੋਈ ਨਖਰਾ।
ਤਾਂ ਫੇਰ ਕੁਦਰਤ ਦਾਉਗੀ ਰੂਹਾਂ ਨੂੰ ਕੰਬਾ ਦੇਣ ਵਾਲਾ ਝਟਕਾ।
ਸੂਦ ਵਿਰਕ ਕੁਦਰਤ ਦੀ ਸਾਂਭ ਸੰਭਾਲ ਤੇ ਰਹੇ ਲਿੱਖਦਾ।
ਵਿੱਚ ਬੋਤਲਾਂ ਦੇ ਅੱਜਕਲ ਪੌਣ ਪਾਣੀ ਭਰ ਭਰ ਹੈ ਵਿੱਕਦਾ।।