ਪ੍ਰਸਿੱਧ ਪੱਤਰਕਾਰ ਮੇਜਰ ਸਿੰਘ ਦਾ ਦੇਹਾਂਤ

ਮੂਲ ਚੰਦ ਸ਼ਰਮਾ
ਜਲੰਧਰ (ਦੀਦਾਵਰ ) (ਸਮਾਜ ਵੀਕਲੀ): ਪੰਜਾਬੀ ਅਖ਼ਬਾਰ ਦੇ ਪੱਤਰਕਾਰ ਤੇ ਪਰੈਸ ਕਲੱਬ ਦੇ ਜਨਰਲ ਸਕੱਤਰ ਮੇਜਰ ਸਿੰਘ ਦਾ ਸ਼ਨੀਵਾਰ  ਸਵੇਰੇ ਦੇਹਾਂਤ ਹੋ ਗਿਆ। 68 ਸਾਲਾਂ ਦੇ ਮੇਜਰ ਸਿੰਘ ਨੂੰ ਪਿਛਲੇ ਦਿਨੀ ਦਿਲ ਦਾ ਦੌਰਾ ਪਿਆ ਸੀ ਅਤੇ ਇਲਾਜ ਲਈ ਹਸਪਤਾਲ ਦਾਖਲ ਸਨ। ਸ਼ਨਿੱਚਰਵਾਰ ਸਵੇਰੇ ਸਾਢੇ ਛੇ ਵਜੇ ਉਨ੍ਹਾਂ ਆਖਰੀ ਸਾਹ ਲਏ। ਉਹ ਪੰਜਾਬ ਪਰੈਸ ਕਲੱਬ ਦੇ ਜਨਰਲ ਸਕੱਤਰ ਸਨ ਅਤੇ ਇਸ ਤੋਂ ਪਹਿਲਾਂ ਪਰਧਾਨ ਵੀ ਰਹੇ। ਕੁਝ ਸਮਾਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਸਨ। ਮੇਜਰ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਮੌਤ ‘ਤੇ ਸੋਗ ਦੀ ਲਹਿਰ ਫੈਲ ਗਈ ਹੈ। ਸੋਗ ਵਜੋਂ ਸ਼ਨੀਵਾਰ ਨੂੰ ਪਰੈਸ ਕਲੱਬ ਬੰਦ ਰਹੇਗਾ। ਸਸਕਾਰ   ਸ਼ਾਮ 4 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ.
Previous articleਉਠੋ ਲੋਕੋ..! ਜਾਗੋ..
Next articleਨਾਰੀ ਦਿਵਸ