ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਅਤੇ ਪਾਲ ਜਲੰਧਰੀ ਹਾੜ੍ਹ ਦੀ ਸੰਗਰਾਂਦ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤਿ ਜੋਤ ਦਿਵਸ ਮੌਕੇ ਡੇਰਾ ਬਾਬਾ ਬਸਾਉ ਜੀ ਈਸਪੁਰ (ਹੁਸ਼ਿਆਰਪੁਰ) ਵਿਖੇ ਨਤਮਸਕ ਹੋਏ ਅਤੇ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸੂਦ ਵਿਰਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਪਹਿਲੇ ਤਿੰਨ ਧਾਰਮਿਕ ਗੀਤਾਂ ਦਾ ਵੀਡਿਓ ਸ਼ੂਟ ਡੇਰਾ ਈਸਪੁਰ ਵਿਖੇ ਹੀ ਕੀਤਾ ਗਿਆ ਸੀ। ਸੂਦ ਵਿਰਕ ਦੇ ਤੀਸਰਾ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਕਿਤਾਬ ਨੂੰ ਵੀ ਡੇਰਾ ਈਸਪੁਰ ਵਿਖੇ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਦੇ ਕਰਕਮਲਾਂ ਨਾਲ ਰਿਲੀਜ਼ ਕੀਤਾ ਗਿਆ ਸੀ। ਸੂਦ ਵਿਰਕ ਦੀ ਲਿਖੇ ਹੋਏ ਇੱਕ ਧਾਰਮਿਕ ਗੀਤ “ਮੇਰੇ ਮਾਲਕਾ” ਨੂੰ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਨੇ ਆਵਾਜ਼ ਵਿੱਚ ਗਾਇਆ ਹੈ। ਸੂਦ ਵਿਰਕ ਦੇ ਤਿੰਨੇ ਧਾਰਮਿਕ ਗੀਤ ਪਾਲ ਜਲੰਧਰੀ ਵੀ ਕੇ ਰਿਕਾਰਡ ਉੱਪਰ ਸੂਦ ਵਿਰਕ ਅਤੇ ਪਾਲ ਜਲੰਧਰੀ ਵੱਲੋਂ ਰਿਲੀਜ਼ ਕੀਤੇ ਗਏ। ਸੂਦ ਵਿਰਕ ਨੇ ਡੇਰਾ ਈਸਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨੇ ਪਿਆਰ ਅਤੇ ਸਤਿਕਾਰ ਲਈ ਉਹ ਡੇਰਾ ਈਸਪੁਰ ਅਤੇ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਦਾ ਹਮੇਸ਼ਾ ਰਿਣੀ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly