(ਸਮਾਜ ਵੀਕਲੀ)
ਧੀ ਜੋ ਘਰਾਣੇ ਦੀ, ਉਹ ਘੱਟ ਬੋਲਦੀ
ਬੋਲੇ ਵੀ ਉਹ ਜਦੋਂ, ਉਹੋ ਸੱਚ ਬੋਲਦੀ
ਇਸ ਗੱਲ ਦੀ ਮੈਂ ਇਕ ਹੀ ਨਿਸ਼ਾਨੀ ਖੋਲਦੀ
ਇਸ ਸਭ ਪਿੱਛੇ ਬੰਦੇ ਦੀ ਖਾਨਦਾਨੀ ਬੋਲਦੀ।
ਜਿੰਨਾ ਨੰਗ ਬੰਦਾ, ਓਨੇ ਨਖਰੇ ਵਿਖਾਵੇ
ਕੋਈ ਹੁੰਦੇ ਸੁੰਦਿਆਂ ਵੀ, ਮਰੂ ਮਰੂ ਕਰੀ ਜਾਵੇ
ਇਸ ਗੱਲ ਦੀ ਮੈਂ ਇਕ ਹੀ ਨਿਸ਼ਾਨੀ ਖੋਲਦੀ
ਇਸ ਸਭ ਪਿੱਛੇ ਬੰਦੇ ਦੀ ਖਾਨਦਾਨੀ ਬੋਲਦੀ।
ਵੋਟਾਂ ਤੋਂ ਤਾਂ ਪਹਿਲਾਂ ਨੇਤਾ, ਪੈਰੀ ਹੱਥ ਤੱਕ ਲਾਉਂਦੇ
ਵੋਟਾਂ ਪਿੱਛੋਂ ਕਦੇ ਨਾਂ ਉਹ, ਮੂੰਹ ਵੀ ਦਿਖਾਉਂਦੇ
ਇਸ ਗੱਲ ਦੀ ਮੈਂ ਇਕ ਹੀ ਨਿਸ਼ਾਨੀ ਖੋਲਦੀ
ਇਸ ਸਭ ਪਿੱਛੇ ਬੰਦੇ ਦੀ ਖਾਨਦਾਨੀ ਬੋਲਦੀ।
ਜੀਹਦੀ ਗੱਲ ਕਰਦੇ ਦੀ, ਅੱਖ ਘੁੰਮੀ ਜਾਵੇ
ਨਾਂ ਉਹ ਬੰਦਾ ਕਦੇ ਤੋੜ, ਦੋਸਤੀ ਨਿਭਾਵੇ
ਇਸ ਗੱਲ ਦੀ ਮੈਂ ਇਕ ਹੀ ਨਿਸ਼ਾਨੀ ਖੋਲਦੀ
ਇਸ ਸਭ ਪਿੱਛੇ ਬੰਦੇ ਦੀ ਖਾਨਦਾਨੀ ਬੋਲਦੀ।
ਹਰ ਗੱਲ ਉੱਤੇ ਸਭ ਦਾ ਨਜ਼ਰੀਆ ਵੱਖ ਹੁੰਦਾ ਏ
‘ਪ੍ਰੀਤ’ ਹੋਵੇ ਜਿੱਥੇ ਗਲਤ ਜੀਭਾ ਨਹੀਂਓਂ ਬੋਲਦੀ
ਜਿੱਥੇ ਹੋਵੇ ‘ਅਰਸ਼’ ਠੀਕ ਚੁੱਪ ਨਹੀਂਓਂ ਠਹਿਰਦੀ
ਇਸ ਗੱਲ ਦੀ ਮੈਂ ਇਕ ਹੀ ਨਿਸ਼ਾਨੀ ਖੋਲਦੀ
ਇਸ ਸਭ ਪਿੱਛੇ ਬੰਦੇ ਦੀ ਖਾਨਦਾਨੀ ਬੋਲਦੀ।
ਅਰਸ਼ਪ੍ਰੀਤ ਕੌਰ ਸਰੋਆ
99151 41645
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly