ਗਿੱਦੜਬਾਹਾ (ਸਮਾਜ ਵੀਕਲੀ): ਗਿੱਦੜਬਾਹਾ ਵਿੱਚ ਬੀਤੀ ਰਾਤ ਮ੍ਰਿਤਕ ਵਿਅਕਤੀ ਦੇ ਘਰ ਚੋਰਾਂ ਵੱਲੋਂ ਚੋਰੀ ਕਰ ਲਈ। ਗਿੱਦੜਬਾਹਾ ਦੀ ਨੰਬਰਦਾਰਾਂ ਵਾਲੀ ਪਹੀ ’ਤੇ ਰਹਿਣ ਵਾਲੇ ਰਾਜਪਾਲ ਟਾਂਕ (40) ਪੁੱਤਰ ਲੀਲੂ ਰਾਮ ਟਾਂਕ ਜੋ ਜਗਰਾਤਿਆਂ ਤੇ ਸਤਿਸੰਗਾਂ ਵਿੱਚ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ, ਦਾ ਬੀਤੀ ਦੇਰ ਸ਼ਾਮ ਦੇਹਾਂਤ ਹੋ ਗਿਆ। ਰਾਜਪਾਲ ਦੇ ਦੇਹਾਂਤ ਮਗਰੋਂ ਉਸਦੇ ਪਰਿਵਾਰਕ ਮੈਂਬਰ ਦੇਹ ਨੂੰ ਆਪਣੇ ਵਾਲਮੀਕਿ ਮੁਹੱਲਾ ਸਥਿਤ ਪੁਸ਼ਤੈਨੀ ਘਰ ਲੈ ਗਏ ਤੇ ਰਾਜਪਾਲ ਦੇ ਨੰਬਰਦਾਰਾਂ ਵਾਲੀ ਪਹੀ ਸਥਿਤ ਮਕਾਨ ਨੂੰ ਤਾਲਾ ਲਾ ਦਿੱਤਾ। ਘਰ ਵਿਚ ਕੇਵਲ ਪਾਲਤੂ ਕੁੱਤਾ ਹੀ ਸੀ। ਰਾਜਪਾਲ ਦੇ ਪਰਿਵਾਰ ਮੈਂਬਰਾਂ ਅਨੁਸਾਰ ਉਹ ਰਾਤ 12.30 ਵਜੇ ਰਾਜਪਾਲ ਦੇ ਪਹੀ ਸਥਿਤ ਘਰ ’ਚ ਕੁੱਤੇ ਨੂੰ ਰੋਟੀ ਪਾਉਣ ਆਏ ਸੀ ਤੇ ਉਦੋਂ ਤੱਕ ਸਭ ਠੀਕ ਸੀ ਪਰ ਅੱਜ ਜਦੋਂ ਉਹ ਸਵੇਰੇ 7 ਵਜੇ ਘਰ ਕੁੱਤੇ ਨੂੰ ਰੋਟੀ ਪਾਉਣ ਆਏ ਤਾਂ ਦੇਖਿਆ ਤਾਂ ਕੁੱਤਾ ਜਖਮੀ ਹਾਲਤ ਵਿਚ ਪਿਆ ਸੀ ਤੇ ਘਰ ’ਚ ਬੈੱਡਰੂਮ ਦੀਆਂ ਅਲਮਾਰੀਆਂ ਤੇ ਬੈੱਡਾਂ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਚੋਰ ਅਲਮਾਰੀ ਵਿੱਚੋਂ 50-60 ਹਜ਼ਾਰ ਰੁਪਏ ਨਗਦੀ ਤੇ ਸੋਨੇ ਦੇ ਗਹਿਣੇ ਹੋ ਚੁੱਕੇ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly