HOME ਝੂਠਾ ਇਹ ਸੰਸਾਰ ਦੇਖਿਆ

ਝੂਠਾ ਇਹ ਸੰਸਾਰ ਦੇਖਿਆ

2
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) 

ਮੈਂ ਝੂਠਾ ਇਹ ਸੰਸਾਰ ਦੇਖਿਆ
ਝੂਠਾ ਲੋਕਾਂ ਦਾ ਪਿਆਰ ਦੇਖਿਆ।
ਹਰ ਸ਼ਖਸ ਦੁਨੀਆ ਵਿੱਚ ਕਿਸੇ ਨਾ
ਕਿਸੇ ਤਰ੍ਹਾਂ ਮੈਂ ਲਾਚਾਰ ਦੇਖਿਆ।
ਕੋਈ ਚੀਜ਼ ਨਹੀਂ ਟਿਕਾਊ ਇਥੇ
ਨਸ਼ਵਰ ਸਾਰਾ  ਸੰਸਾਰ ਦੇਖਿਆ।
ਕਸਮੇ ਵਾਇਦੇ, ਪਿਆਰ ਵਫਾ
ਸਭ ਕੁਝ ਇਹ ਬੇਕਾਰ ਦੇਖਿਆ।
ਪੈਸੇ ਦੀ ਪੀਰ ਹੈ ਇਹ ਦੁਨੀਆ ਸਾਰੀ
ਹੁੰਦਾ ਇਥੇ ਮੈਂ ਦੇਹ ਵਪਾਰ ਦੇਖਿਆ।
ਮਤਲਬ ਦਾ ਸਾਰਾ ਸੰਸਾਰ ਦੇਖਿਆ।
ਆਕੜ ਆਕੜ ਕੇ ਚਲਣ ਵਾਲੇ ਨੂੰ
ਆਖਿਰਕਾਰ ਮੈਂ ਖਾਕ ਸਾਰ ਦੇਖਿਆ।
ਕੰਮ ਨਿਕਲੇ ਖਿਸਕ ਜਾਂਦੇ ਨੇ ਸਾਰੇ
ਮਤਲਬ ਦਾ ਮੈਂ ਹਰ ਯਾਰ ਦੇਖਿਆ।
ਇਮਾਨਦਾਰੀ ਦੀ ਕੀ ਗੱਲ ਕਰੀਏ
ਵਿਕਦਾ ਹਰ ਬੰਦਾ ਬਾਜਾਰ ਦੇਖਿਆ।
ਕਿੱਥੇ ਹੈ ਭਰਾਵਾਂ ਵਿੱਚ ਪਿਆਰ ਉਹ
ਪ੍ਰਾਪਰਟੀ ਪਿੱਛੇ ਤਕਰਾਰ ਦੇਖਿਆ।
ਮੈਂ ਝੂਠਾ ਇਹ ਸੰਸਾਰ ਦੇਖਿਆ
ਇੱਕ ਨਹੀਂ ਬਲਕਿ ਸੌ ਸੌ ਵਾਰ ਦੇਖਿਆ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ

Previous articleਸ਼ਹੀਦੀ ਦਿਵਸ ਤੇ ਵਿਸ਼ੇਸ਼ ‘ਬੰਦਾ ਸਿੰਘ ਬਹਾਦਰ’
Next article“Justice cannot exist in a system ruled by the few for the few.”