ਵਿਆਹ ਦਾ ਝੂਠਾ ਲਾਰਾ ਲਾ

(ਸਮਾਜ ਵੀਕਲੀ)

ਦਿਖਾਵਾ ਰੂਪੀ ਪਿਆਰ
ਸਰੀਰਕ ਸਬੰਧ ਬਣਾਈਏ ਨਾ ,
ਕਰਕੇ ਕਾਂਮ ਵਾਸ਼ਨਾ ਪੂਰੀ ,
ਗਲੋਂ ਯਾਰ ਨੂੰ ਲਾਹੀਏ ਨਾ ,

ਕੱਚੀ ਜਹੀ ਉਮੀਦ ਜਗਾਕੇ ,
ਆਸ ਕਦੇ ਨੀਂ ਤੋੜੀਦੀ ,
ਸੋਚ ਜੇ ਨੀਵੇਂ ਪਾਸੇ ਜਾਵੇ ,
ਝਟਪਟ ਓਥੋਂ ਮੋੜੀ ਦੀ ,

ਸਾਲੀ ਅਤੇ ਭਾਬੀ ਉੱਪਰ ,
ਮੈਲੀ ਅੱਖ ਵੀ ਧਰੀਏ ਨਾ ,
ਬਾਪ ਦੀ ਪੱਗ ਜੇ ਹੋਵੇ ਦਾਗੀ ,
ਐਸਾ ਕੰਮ ਵੀ ਕਰੀਏ ਨਾ ,

ਵਿੱਚ ਮਨਾਂ ਦੇ ਮੈਲ ਨੂੰ ਧਰਕੇ ,
ਬਾਹਰੋਂ ਦੀਦੀ ਕਹੀਏ ਨਾਂ ,
ਨਸ਼ੇ ਚਿੱਟੇ ਤੇ ਯਾਰ ਜੋ ਲਾਵਣ,
ਐਸੀ ਉੱਠਣੀ ਬਹਿਣੀ ਬਹੀਏ ਨਾ

ਲਵਪ੍ਰੀਤ ਸਿੰਘ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFree medical camp by SEVA Trust UK (India) Team in Punjab
Next articleਪਾਕਿਸਤਾਨ ਦੀ ਕੌਮੀ ਅਸੈਂਬਲੀ ਭੰਗ, ਚੋਣਾਂ 90 ਦਿਨਾਂ ’ਚ