ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਨਜ਼ਦੀਕੀ ਪਿੰਡ ਮਸਾਣੀ ਵਿਖੇ ਸਥਿਤ ਇੱਕ ਸ਼ੈਲਰ ‘ਚ ਕੰਮ ਕਰਦੇ ਇੱਕ ਪ੍ਰਵਾਸੀ ਮਜ਼ਦਾਰ ਦੀ ਮਕਾਨ ਦੀ ਛੱਤ ਤੋਂ ਡਿੱਗਣ ਕਾਰਣ ਮੌਤ ਹੋ ਗਈ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਸੋਢੀ ਚੌਂਕੀ ਇੰਚਰਾਜ ਧੁਲੇਤਾ ਨੇ ਦੱਸਿਆ ਕਿ ਮਿ੍ਤਕ ਬਸੰਤ ਰਾਏ ਪੁੱਤਰ ਦੇਵਲ ਰਾਏ ਵਾਸੀ ਪਿੰਡ ਗੋਲਮਾ ਥਾਣਾ ਕੁਕੇਸ਼ਵਰ ਅਸਥਾਨ ਜਿਲਾ ਦਰਬੰਗਾ ਬਿਹਾਰ ਉਮਰ ਕਰੀਬ 45 ਸਾਲ ਜੋ ਬਾਰਦਾਨੇ ਦਾ ਕੰਮ ਕਰਦਾ ਸੀ । ਉਹ ਆਪਣੇ ਪਿੰਡ ਦੇ ਠੇਕੇਦਾਰ ਧਰਮਿੰਦਰ ਰਾਏ ਪਾਸ ਪਹਿਲਾਂ ਸਾਹਨੇਵਾਲ ਜਿਲਾ ਲੁਧਿਆਣਾ ਕੰਮ ਕਰਦਾ ਸੀ। ਮਿਤੀ30/7/24 ਨੂੰ ਉਹ ਠੇਕੇਦਾਰ ਧਰਮਿੰਦਰ ਰਾਏ ਪਾਸ ਪਿੰਡ ਮਸਾਣੀ ਸਥਿਤ ਇੱਕ ਸ਼ੈਲਰ ‘ਤੇ ਕੰਮ ਕਰਨ ਲਈ ਆਇਆ ਸੀ ਜੋ ਧਰਮਿੰਦਰ ਰਾਏ ਠੇਕੇਦਾਰ ਪਾਸ ਹੀ ਰਹਿੰਦਾ ਸੀ ਮਿਤੀ 31/7/ 24 ਨੂੰ ਰਾਤ ਜਿਆਦਾ ਗਰਮੀ ਹੋਣ ਕਰਕੇ ਮਕਾਨ ਦੀ ਛੱਤ ਉੱਪਰ ਸੋ ਗਿਆ ਸੀ ਜੋ ਰਾਤ ਨੂੰ ਅਚਾਨਕ ਅਤੇ ਕੁਦਰਤੀ ਜਿਆਦਾ ਹਨੇਰੀ ਅਤੇ ਮੀਹ ਆਉਣ ਕਰਕੇ ਸੁੱਤਾ ਪਿਆ ਛੱਤ ਤੋਂ ਆਪਣੇ ਆਪ ਥੱਲੇ ਜਮੀਨ ਤੇ ਡਿੱਗ ਪਿਆ ਸੀ ਜਿਸ ਕਾਰਨ ਸਿਰ ਵਿੱਚ ਜਿਆਦਾ ਸੱਟ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਸੀ। ਧੁਲੇਤਾ ਪੁਲਿਸ ਵਲੋਂ ਬੀ. ਐੱਨ. ਐੱਸ. ਐੱਸ ਦੀ ਧਾਰਾ 194 ਦੇ ਤਹਿਤ ਕਾਰਵਾਈ ਕਰਨ ਤੋਂ ਬਾਅਦ ਸਿਵਲ ਹਸਪਤਾਲ ਫਿਲੌਰ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly