(ਸਮਾਜ ਵੀਕਲੀ)
ਵਿਸ਼ਵਾਸ ਦੇ ਵਿਚ, ਵਿਸ਼ ਦਾ ਵਾਸ ਹੁੰਦਾ,
ਅੰਨੇਵਾਹ ਜੋ ਕਰਦਾ, ਉਸਦਾ ਨਾਸ ਹੁੰਦਾ।
ਜਿਸਨੂੰ ਭਾਲਦੇ ਫਿਰੀਏ, ਦੂਰ ਦੁਰੇਡੇ,
ਬੁੱਕਲ ਦਾ ਸੱਪ, ਤੁਹਾਡੇ ਪਾਸ ਹੁੰਦਾ।
ਭੇਤ ਕੋਈ, ਗੈਰ ਨਹੀਂ, ਜਾਣ ਸਕਦਾ,
ਵਿਭੀਸ਼ਣ, ਅਕਸਰ, ਸਾਡੇ ਪਾਸ ਹੁੰਦਾ।
ਮੂੰਹ ਦੇ ਮਿੱਠਿਆਂ ਤੋਂ, ਸਦਾ ਬੱਚ ਕੇ ਰਹੀਏ,
ਖਤਰਾ ਉਸਤੋਂ ਨਹੀਂ, ਬੋਲਦਾ ਜੋ ਖਟਾਸ ਹੁੰਦਾ।
ਸੱਚੇ ਆਸ਼ਕ ਤੇ ਫਕੀਰਾਂ ਚ, ਬਹੁਤਾ ਫਰਕ ਨਾ ਕੋਈ,
ਸਾਹਾਂ ਨਾਲ ਸਿਮਰਨ ਦਾ, ਇਨ੍ਹਾਂ ਨੂੰ ਅਭਿਆਸ ਹੁੰਦਾ।
ਐਸੇ ਆਸ਼ਕਾਂ ਦੇ ਦਿਲ, ਬੜੇ ਪਾਕ ਤੇ ਪਵਿੱਤਰ ਹੁੰਦੇ,
ਇਨ੍ਹਾਂ ਨਾਲ ਦਗਾ ਕਮਾਉਣਾ, ਸਭ ਕਾਸੇ ਦਾ ਨਾਸ ਹੁੁੰਦਾ।
ਲੇਖਕ: ਹਰਪ੍ਰੀਤ ਸਿੰਘ ਸਵੈਚ
ਮੋਬਾਇਲ: 9878224000
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly