ਕੈਨਬਰਾ (ਸਮਾਜ ਵੀਕਲੀ): ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਅੱਜ ਸੋਸ਼ਲ ਮੀਡੀਆ ਨੂੰ ‘ਡਰਪੋਕਾਂ ਦੀ ਥਾਂ’ ਕਰਾਰ ਦਿੱਤਾ ਤੇ ਚਿਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ’ਤੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਬੇਨਾਮੀ ਟਿੱਪਣੀਆਂ ਲਈ ਫੇਸਬੁੱਕ ਸਮੇਤ ਹੋਰ ਡਿਜੀਟਲ ਮੰਚਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਸਟਰੇਲਿਆਈ ਸਰਕਾਰ ਤੇ ਅਮਰੀਕੀ ਕੰਪਨੀ ਵਿਚਾਲੇ ਤਣਾਅ ਚੱਲ ਰਿਹਾ ਹੈ। ਮੌਰੀਸਨ ਨੇ ਕਿਹਾ, ‘ਬੁਜ਼ਦਿਲ ਲੋਕ ਜੋ ਸੋਸ਼ਲ ਮੀਡੀਆ ’ਤੇ ਬੇਨਾਮੀ ਟਿੱਪਣੀਆਂ ਕਰਦੇ ਹਨ ਅਤੇ ਲੋਕਾਂ ਨੂੰ ਅਪਸ਼ਬਦ ਕਹਿੰਦੇ ਹਨ, ਪ੍ਰੇਸ਼ਾਨ ਕਰਦੇ, ਧਮਕੀਆਂ ਦਿੰਦੇ, ਉਨ੍ਹਾਂ ਨੂੰ ਆਪਣੇ ਸ਼ਬਦਾਂ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly