ਫੇਸਬੁੱਕ ਦਾ ਫੰਡਾ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਕਈ ਪਾਕੇ ਪੋਸਟ ਫੇਸ਼ਬੁੱਕ ਤੇ,ਹੱਥ ਬੰਨ੍ਹ ਬੇਨਤੀ ਕਰਦੇ
ਪੜਿਓ ਜ਼ਰੂਰ ਜੋ ਮੈਂ ਲਿਖਿਆ,ਕਈਆ ਦੇ ਚੱਕੇ ਪਰਦੇ
ਮਸਲਾ ਅੱਗੇ ਤੋਰ ਦਿਓ ਤੁਸੀਂ,ਪੈਣ ਦਿਓ ਨਾ ਠੰਡਾ
ਦੱਬ ਕੇ ਵੀਰੇ ਸ਼ੇਅਰ ਕਰਦਿਓ,ਇਹ ਫੇਸ਼ਬੁੱਕ ਦਾ ਫੰਡਾ
ਜੀਹਦੇ ਵਾਸਤੇ ਪਾਈ ਪੋਸਟ,ਸਿੱਧੀ ਉਸ ਨੂੰ ਅਟੈਚ ਕਰੋ
ਜੇ ਗੇਂਦ ਉਛਾਲਾ ਮਾਰ ਗਈ,ਆਪਣੇ ਹੱਥੀਂ ਕੈਚ ਕਰੋ
ਲੋਕਾਂ ਤੋਂ ਘਡਵਾਉਣਾ ਚਾਹੁੰਦਾ,ਬੰਦਾ ਆਪਣਾ ਕੰਡਾ
ਦੱਬ ਕੇ ਪੋਸਟ ਸ਼ੇਅਰ ਕਰ ਦਿਓ,ਇਹ ਫੇਸਬੁੱਕ ਦਾ ਫੰਡਾ
ਆਖਣਗੇ ਕਿਸੇ ਤੋਂ ਮੈ ਨਹੀ ਡਰਦਾ,ਭੁਗਤਣੀ ਪਏ ਜਾਏ ਜੇਲ੍ਹ
ਐਂਵੇ ਕਿਸੇ ਨੂੰ ਤੰਗ ਨਹੀਂ ਕਰਦਾ, ਨਾ ਕਰਵਾਇਓ ਬੇਲ
ਫਿਰ ਗਲੀਆਂ ਤੇ ਚੁਰਾਹੇ ਖੜਕੇ,ਕਰਨ ਇਕੱਠਾ ਚੰਦਾ
ਦੱਬ ਕੇ ਬਾਈ ਜੀ ਸ਼ੇਅਰ ਕਰ ਦਿਓ, ਇਹ ਫੇਸਬੁੱਕ ਦਾ ਫੰਡਾ
ਝੂਠ ਮੂਠ ਲਿਖ ਉਲਟਾ ਸਿੱਧਾ, ਫ਼ੇਮ ਭਾਲਦੇ ਲੋਕੀਂ
ਸਮਝ ਨਹੀਂ ਆਉਂਦੀ ਕੀ ਦੱਬਣਾ, ਛਿੜਦੀ ਚਰਚਾ ਫੋਕੀ
*ਗੁਰਮੀਤ* ਕੱਢ ਇੱਕ ਦੂਜੇ ਨੂੰ ਗਾਲ਼ਾ,ਖੂਬ ਚਲਾਉਂਦੇ ਧੰਦਾ
ਦੱਬ ਕੇ ਲੋਕੋ ਸ਼ੇਅਰ ਕਰ ਦਿਓ, ਇਹ ਫੇਸਬੁੱਕ ਦਾ ਫੰਡਾ
        ਲੇਖਕ -ਗੁਰਮੀਤ ਡੁਮਾਣਾ
        ਪਿੰਡ -ਲੋਹੀਆਂ ਖਾਸ
         (ਜਲੰਧਰ)
  ਸੰਪਰਕ -76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਭਿਖਾਰੀ ਤੇ ਪੁਜਾਰੀ
Next articleਸ਼ੁਭ ਸਵੇਰ ਦੋਸਤੋ,