ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ( ਰਜਿ: ) ਧੂਰੀ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਰੂ-ਬਰੂ ਸਮਾਗਮ ਦੇ ਰੂਪ ਵਿੱਚ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਅਧੀਨ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਹੋਈ , ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ਼ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਦਾਨਗੜ੍ਹ , ਲੋਕ ਗਾਇਕ ਗੁਰਦਿਆਲ ਨਿਰਮਾਣ ਅਤੇ ਮਨਜੀਤ ਕੌਰ ਨੰਗਲ ਵੀ ਸ਼ਾਮਲ ਸਨ ।
ਆਉਂਣ ਵਾਲ਼ੇ ਕੌਮਾਂਤਰੀ ਨਾਰੀ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਸੁਆਗਤੀ ਸ਼ਬਦਾਂ ਅਤੇ ਸਦੀਵੀ ਵਿਛੋੜਾ ਦੇਣ ਵਾਲ਼ੇ ਕ੍ਰਿਸ਼ਨ ਭਨੋਟ , ਚਿੱਤਰਕਾਰ ਜਰਨੈਲ ਸਿੰਘ , ਨਰੰਜਣ ਸ਼ਰਮਾ , ਮਾਸਟਰ ਕ੍ਰਿਸ਼ਨ ਚੰਦ ਅਤੇ ਪਰਗਟ ਸਿੱਧੂ ਸੇਖਾ ਦੀ ਜੀਵਨ ਸਾਥਣ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ਼ ਹੋਈ । ਇਸ ਤੋਂ ਉਪਰੰਤ ਮਿੰਨੀ ਕਹਾਣੀ ਦੇ ਪ੍ਰੌੜ੍ਹ ਹਸਤਾਖਰ ਸੁਖਵਿੰਦਰ ਸਿੰਘ ਦਾਨਗੜ੍ਹ ਨੇ ਹਾਜ਼ਰੀਨ ਦੇ ਰੂ-ਬਰੂ ਹੁੰਦਿਆਂ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਦੀਆਂ ਯਾਦਾਂ ਅਤੇ ਪ੍ਰਾਪਤੀਆਂ ਵਿਸਥਾਰ ਸਹਿਤ ਸਾਂਝੀਆਂ ਕਰਦਿਆਂ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਦੀ ਸਰੋਤਿਆਂ ਵੱਲੋਂ ਭਰਭੂਰ ਪ੍ਰਸੰਸਾ ਕੀਤੀ ਗਈ । ਮਿੰਨੀ ਕਹਾਣੀ ਦੀ ਵਿਧਾ ਵਿੱਚ ਪਾਏ ਯੋਗਦਾਨ ਲਈ ਸਭਾ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ । ਹਰ ਮਹੀਨੇ ਦੀ ਪ੍ਰੰਪਰਾ ਅਨੁਸਾਰ ਮਾਰਚ ਮਹੀਨੇ ਵਿੱਚ ਜਨਮੇਂ ਮੈਂਬਰਾਂ ਮੀਤ ਸਕਰੌਦੀ ਅਤੇ ਚਰਨਜੀਤ ਮੀਮਸਾ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ ਗਿਆ ।
ਦੂਸਰਾ ਦੌਰ 08 ਮਾਰਚ ਨੂੰ ਦੁਨੀਆਂ ਭਰ ਵਿੱਚ ਮਨਾਏ ਜਾ ਰਹੇ ਨਾਰੀ ਦਿਵਸ ਨੂੰ ਸਮਰਪਿਤ ਸੀ ਜਿਸ ਦੀ ਸ਼ੁਰੂਆਤ ਚਰਨਜੀਤ ਸਿੰਘ ਕੈਂਥ ਨੇ ਆਦਿ ਕਾਲ ਤੋਂ ਹੁਣ ਤੱਕ ਦੀ ਔਰਤਾਂ ਦੀ ਸਮਾਜਿਕ ਦਸ਼ਾ ਤੋਂ ਇਲਾਵਾ ਸਮੇਂ ਸਮੇਂ ‘ਤੇ ਕੀਤੇ ਗਏ ਸੰਘਰਸ਼ਾਂ ਦਾ ਵੇਰਵਾ ਦਿੰਦਿਆਂ ਕੀਤੀ । ਉਨ੍ਹਾਂ ਦੀ ਗੱਲ ਨੂੰ ਹੋਰ ਅੱਗੇ ਤੋਰਦਿਆਂ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ , ਡਾ.ਧਰਮ ਚੰਦ ਵਾਤਿਸ਼ , ਕਾ.ਸੁਖਦੇਵ ਸ਼ਰਮਾ , ਮਨਜੀਤ ਕੌਰ ਨੰਗਲ ਅਤੇ ਬੀਬਾ ਰੇਣੂੰ ਸ਼ਰਮਾ ਹਥਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।
ਅੰਤ ਵਿੱਚ ਮੈਨੇਜਰ ਜਗਦੇਵ ਸ਼ਰਮਾ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਕੇਂਦਰੀ ਸਭਾ ਦੇ ਸਕੱਤਰ ਰਜਿੰਦਰ ਸਿੰਘ ਰਾਜਨ , ਜਗਸੀਰ ਸਿੰਘ ਮੂਲੋਵਾਲ , ਅਜਾਇਬ ਸਿੰਘ ਕੋਮਲ , ਵੀਤ ਬਾਦਸ਼ਾਹ ਪੁਰੀ , ਰਾਮ ਚੰਦ ਸ਼ਰਮਾ , ਭੁਪਿੰਦਰ ਪਾਲ ਰਿਸ਼ੀ , ਅਕਾਸ਼ ਪ੍ਰੀਤ ਬਾਜਵਾ , ਪਾਲ ਈਸੜੇ ਵਾਲ਼ਾ , ਗੁਰਮੀਤ ਸੋਹੀ , ਜਸਵੀਰ ਸਿੰਘ , ਗੁਰਵਿੰਦਰ ਸਿੰਘ ( ਦੋਵੇਂ ਸਕੂਲ ਵਿਦਿਆਰਥੀ ) , ਰਣਜੀਤ ਆਜ਼ਾਦ ਕਾਂਝਲਾ , ਅਮਨਦੀਪ ਸਿੰਘ , ਗੁਰਜੰਟ ਸਿੰਘ ਭੈਣੀ , ਅਮਰ ਗਰਗ ਕਲਮਦਾਨ , ਬਹਾਦਰ ਸਿੰਘ ਧੌਲਾ਼ , ਹਰਫ਼ ਦਾਨਗੜ੍ਹ , ਸੁਖਵਿੰਦਰ ਸੁੱਖੀ , ਗੁਰਸਾਹਿਬ ਸਿੰਘ ਮੂਲੋਵਾਲ , ਮੰਗਲ ਬਾਵਾ , ਮੈਨੇਜਰ ਸ਼ੈਲੇਂਦਰ ਕੁਮਾਰ , ਪੇਂਟਰ ਸੁਖਦੇਵ ਸਿੰਘ , ਦਰਸ਼ਨ ਸਿੰਘ , ਸਰਬਜੀਤ ਸੰਗਰੂਰਵੀ , ਬਲੀ ਬਲਜਿੰਦਰ ਈਲਵਾਲ , ਗੁਰਜੰਟ ਮੀਮਸਾ , ਅਮਰੀਕ ਸਿੰਘ ਐਨੋਂ , ਬਖ਼ਸ਼ੀਸ਼ ਸਿੰਘ ਅਲਾਲ ਅਤੇ ਮੁਨੀਸ਼ ਸ਼ਰਮਾ ਹਥਨ ਨੇ ਵੀ ਔਰਤ ਦਿਵਸ ਨਾਲ਼ ਸੰਬੰਧਿਤ ਗੀਤ , ਗ਼ਜ਼ਲਾਂ ਤੇ ਕਵਿਤਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj