HOME ਅੱਖੀਆਂ

ਅੱਖੀਆਂ

 (ਸਮਾਜ ਵੀਕਲੀ)
ਮੁੱਖੜੇ ਕੋਲ਼ੋਂ ਬਿਆਨ ਨਾ ਹੋਵੇ,
ਉਹ ਕੁਝ ਆਖ ਸੁਣਾਉਂਦੀਆਂ ਅੱਖੀਆਂ।
ਪਿੱਛੋਂ ਦਿਲ ‘ਤੇ ਵਾਰ ਕਰੇਸਣ,
ਪਹਿਲੋਂ ਨੇ ਸ਼ਰਮਾਉਂਦੀਆਂ ਅੱਖੀਆਂ।
ਤੱਕ ਕੇ ਕਰਨਾ ਕਿੰਝ ਅਣਡਿੱਠਾ,
ਇਹ ਵੀ ਰਹਿਣ ਸਿਖਾਉਂਦੀਆਂ ਅੱਖੀਆਂ।
ਹੱਸਦੇ ਚਿਹਰੇ ਪਿੱਛੇ ਲੁਕਿਓ,
ਗਹਿਰੇ ਜ਼ਖ਼ਮ ਦਿਖਾਉਂਦੀਆਂ ਅੱਖੀਆਂ।
ਤੱਕਣੀ ਦੱਸਦੀ ਨੀਅਤ ਬੰਦੇ ਦੀ,
ਬਿਰਤੀ ਨੂੰ ਦਰਸਾਉਂਦੀਆਂ ਅੱਖੀਆਂ।
ਕਿਸ ‘ਰਾਂ ਤੱਕ ਕੇ ਸੱਚ ਮੈਂ ਮੰਨਾ,
ਝੂਠਾ ਨੀਰ ਵਹਾਉਂਦੀਆਂ ਅੱਖੀਆਂ।
‘ਕੁਲਜੀਤ’ ਸੁਪਨੇ ਸੱਚ ਕਰਨ ਲਈ ,
ਦਿਨ ਤੇ ਰਾਤ ਜਗਾਉਂਦੀਆਂ ਅੱਖੀਆਂ।
ਕੁਲਜੀਤ ਕੌਰ
ਪਿੰਡ : ਪੁੰਨੂ ਮਜ਼ਾਰਾ 
(ਨਵਾਂਸ਼ਹਿਰ)
Previous articleਸੀ.ਟੀ. ਯੂਨੀਵਰਸਿਟੀ ਨੇ ਮਾਰਸ਼ਲ ਆਰਟਸ ’ਚ ਅੰਤਰਰਾਸ਼ਟਰੀ ਪੱਧਰ ’ਤੇ ਦਰਜ ਕਰਵਾਈ ਸ਼ਾਨਦਾਰ ਉਪਲਬਧੀ
Next articleਸੱਜਣ ਜੀ ਹੱਸਦਿਆਂ ਦੇ ਘਰ ਵੱਸਦੇ—