ਅੱਖੀਂ-ਦੇਖੀ ਕਿੱਟੀ ਪਾਰਟੀ

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ) 
ਜ਼ਿੰਦਗੀ ਵਿੱਚ ਪਹਿਲੀ ਵਾਰੀ ਅੱਖੀਂ ਦੇਖਿਆ, ਕਿੱਟੀ ਪਾਰਟੀ ਦਾ ਨਜ਼ਾਰਾ,
ਸੈਕਟਰ43ਦੇ ਹੋਟਲ ‘ਚ ਰੱਜੇ-ਪੁੱਜੇ ਘਰਾਂ ਦੀਆਂ ਕੁੜੀਆਂ,ਖੋਲਤਾ ਦਿਮਾਗ ਦਾ ਕਪਾਟ ਸਾਰਾ।
 ਉਸ ਮੰਜਰ ਨੂੰ ਦੇਖ ਕੇ ਕੋਈ ਨ੍ਹੀਂ ਕਹੇਗਾ, ਧੀਆਂ ਨੂੰ ਮਿਲਣੀ ਚਾਹੀਦੀ ਆਜ਼ਾਦੀ,
ਟੋਪ-ਕਲਾਸ ਸਾੜ੍ਹੀਆਂ’ਚ ਸਜੀਆਂ, ਭਵਿੱਖ ਦੀ ਕਰ ਰਹੀਆਂ ਬਰਬਾਦੀ।
ਅਸੀਂ ਵੀ ਕਿਸੇ ਹੋਰ ਹਾਲ ਵਿੱਚ,ਸ਼ਾਮਿਲ ਛੋਟੀ ਜਿਹੀ ਪਾਰਟੀ ਵਿੱਚ,
35 ਦੇ ਕਰੀਬ ਕੁੜੀਆਂ ਨੇ ਪੂਰਾ ਬੇਸਮੈਂਟ ਬੁਕ ਕੀਤਾ, ਦੋ ਕੁ ਘੰਟੇ ਬਾਅਦ ਸ਼ੋਰ ਪੈ ਗਿਆ।
ਕੁੜੀਆਂ ਸਾਰੀਆਂ ਬੇਹੋਸ਼ੀ ਦੀ ਹਾਲਤ’ਚ, ਮੈਨੇਜਰਾਂ ਤੇ ਬੋਝ ਪੈ ਗਿਆ,
ਸ਼ਰਾਬ ਨਹੀਂ, ਕਹਿੰਦੇ ਚਿੱਟੇ ਤੋਂ ਵੀ ਉੱਪਰ ਦਾ ਨਸ਼ਾ, ਉਹਨਾਂ ਦੇ ਹੋਸ਼ ਉੜਾ ਗਿਆ।
ਕਿੱਟੀ ਪਾਰਟੀ ਨਹੀਂ, ਕੰਜਰਖਾਨਾ ਸੀ ਲੱਗ ਰਿਹਾ,
ਆਧੁਨਿਕ ਜ਼ਮਾਨੇ ਦੀਆਂ,ਕੁੜੀਆਂ ਦਾ ਡਰਾਮਾ ਸੀ ਚੱਲ ਰਿਹਾ।
ਸਾਡੇ ਹਾਲ ਵਾਲੇ ਮੁੰਡੇ, ਸ਼ੀਸ਼ਿਆਂ ਦੇ ਗੈਪ ਰਾਹੀਂ ਰਹੇ ਝਾਕਦੇ,
ਗਜਬ ਦੇ ਹਾਲਾਤ ਹੋ ਗਏ, ਖੜ ਕੇ ਰਹੇ ਮਾਪਦੇ।
ਕਿੱਥੇ ਗਈ ਸਕਿਉਰਟੀ, ਧੱਜੀਆਂ ਕਾਨੂੰਨ ਦੀਆਂ ਉਡਾਈਆਂ,
ਵਾਤਾਵਰਣ ਸੀ ਠੰਡਕ ਵਾਲਾ, ਪਰ ਤਰੇਲੀਆਂ ਸਭ ਨੂੰ ਆਈਆਂ।
ਕੁਝ ਮੁੰਡੇ ਲੱਗਦੇ ਸੀ ਸਮਾਜ-ਸੇਵੀ,ਘਰੋਂ-ਘਰੀ ਛੱਡ ਕੇ ਆਏ,
ਸੰਭਾਲ ਕੇ ਮਾਪਿਆਂ/ਰਖਵਾਲਿਆਂ ਨੂੰ, ਆਪਣੇ ਫਰਜ਼ ਨਿਭਾਏ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ: 9878469639
Previous articleਨਵਤੇਜ ਗੜ੍ਹਦੀਵਾਲ਼ਾ ਦੀ ਕਿਤਾਬ ‘ਸਤਿਗੁਰ ਰਵਿਦਾਸ-ਬਾਣੀ ਕ੍ਰਾਂਤੀਕਾਰੀ ਸੰਦੇਸ਼’ ਭਾਗ- ਦੂਜਾ ਲੋਕ ਅਰਪਣ
Next articleਆਪਣਾ ਦੇਸ਼