ਨੇਤਰਦਾਨ ਐਸੋਸ਼ੀਏਸ਼ਨ ਹੁਸ਼ਿਆਰਪੁਰ ਵੱਲੋਂ ਮਾਸਟਰ ਇਕਬਾਲ ਸਿੰਘ ਬਾਹਗਾ ਸਨਮਾਨਿਤ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਮਾਸਟਰ ਇਕਬਾਲ ਸਿੰਘ ਬਾਹਗਾ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਟੇਟ ਅਵਾਰਡੀ, ਆਈ ਡੋਨਰ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਅਤੇ ਆਈ ਡੋਨਰ ਮੈਂਬਰ ਸ. ਮਹਿੰਦਰ ਸਿੰਘ ਤਲਵੰਡੀ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਹ ਸਨਮਾਨ ਮਾਸਟਰ ਇਕਬਾਲ ਸਿੰਘ ਬਾਹਗਾ ਨੇ ਆਪਣੇ ਪਰਿਵਾਰ ਵਿੱਚੋਂ ਆਪਣੇ ਭਰਾ ਦੀਆਂ ਅੱਖਾਂ ਦਾਨ ਕੀਤੀਆਂ ਸਨ। ਇਸ ਲਈ ਨੇਤਰ ਦਾਨ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਬਰਿੰਦਰ ਸਿੰਘ ਮਸੀਤੀ ਨੇ ਕਿਹਾ ਕਿ ਸਾਨੂੰ ਅੱਖਾਂ ਦਾਨ, ਸਰੀਰ ਦਾਨ, ਅੰਗ ਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਵਿਅਕਤੀ ਦੀਆਂ ਦਾਨ ਕੀਤੀਆਂ ਅੱਖਾਂ, ਦੋ ਵਿਅਕਤੀਆਂ ਨੂੰ ਜ਼ਿੰਦਗੀ ਦੇ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਸ ਪਰਿਵਾਰ ਤੇ ਮਾਣ ਹੈ ਕਿ ਇਹ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਕੇ ਅੱਖਾਂ ਦਾਨ ਕਰਨ ਦੇ ਫਾਰਮ ਭਰਾਉਣਗੇ। ਮਾਸਟਰ ਇਕਬਾਲ ਸਿੰਘ ਬਾਹਗਾ ਨੇ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਮਿਸ਼ਨ ਵਿੱਚ ਤੁਹਾਨੂੰ ਹੋਰ ਵੀ ਕਾਮਯਾਬ ਕਰਾਂਗੇ। ਉਨ੍ਹਾਂ ਸਟੇਟ ਅਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਅਤੇ ਆਈ ਡੋਨਰ ਮੈਂਬਰ ਸ. ਮਹਿੰਦਰ ਸਿੰਘ ਤਲਵੰਡੀ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਟ ਆਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ, ਸ. ਮਹਿੰਦਰ ਸਿੰਘ ਤਲਵੰਡੀ, ਸ. ਮੱਖਣ ਸਿੰਘ ਬਾਹਲਾ, ਦੋਆਬਾ ਨਿਊਜ਼ ਲਾਈਵ ਗੜ੍ਹਦੀਵਾਲਾ ਦੇ ਚੀਫ/ਆਡੀਟਰ ਡਾ. ਮਹਿੰਦਰ ਕੁਮਾਰ ਮਲਹੋਤਰਾ ਅਤੇ ਕੁਲਵੀਰ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨੇ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ
Next articleਜ਼ਿਲ੍ਹਾ ਰੈਵਨਿਉ ਪਟਵਾਰ ਯੂਨੀਅਨ ਹੁਸ਼ਿਆਰਪੁਰ ਦੀ ਸਰਬਸੰਮਤੀ ਨਾਲ ਹੋਈ ਚੋਣ