HOME ਅੱਖਾਂ ਦਾ ਦਾਨ ਤੇ ਪੂਰਾ ਸ਼ਰੀਰ ਦਾਨ ਕਰਨਾ ਸਾਰੇ ਦਾਨਾਂ ਤੋਂ ਵੱਡਾ...

ਅੱਖਾਂ ਦਾ ਦਾਨ ਤੇ ਪੂਰਾ ਸ਼ਰੀਰ ਦਾਨ ਕਰਨਾ ਸਾਰੇ ਦਾਨਾਂ ਤੋਂ ਵੱਡਾ ਦਾਨ ਹੈ – ਭਾਈ ਮਸੀਤੀ

3

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ)  ਸੰਸਾਰ ਵਿੱਚ ਸਰੀਰ ਦਾਨ,ਅੰਗਦਾਨ ਤੇ ਨੇਤਰਦਾਨ ਤੋਂ ਵੱਡਾ ਕੋਈ ਦਾਨ ਨਹੀਂ ਇਹ ਸਭ ਤੋਂ ਉੱਤਮ ਦਾਨ ਹੈ ਜੋ ਆਪ ਜੀ ਦੁਆਰਾ ਦਾਨ ਕੀਤਾ ਗਿਆ ਨੇਤਰਦਾਨ ਬਣ ਸਕਦਾ ਹੈ ਕਿਸੇ ਨੇਤਰਹੀਣ ਵਿਅਕਤੀਆ ਲਈ ਵਰਦਾਨ ਹੈ।ਕਿਉਂਕਿ ਮੌਤ ਜੀਵਨ ਦੀ ਸੱਚਾਈ ਹੈ,ਅਸੀਂ ਜਿਊਣ ਲਈ ਪੈਦਾ ਹੋਏ ਹਾ, ਤੇ ਮੌਤ ਵੀ ਸੱਚ ਹੈ, ਜੋ ਜੀਵਨ ਸਾਨੂੰ ਮਿਲਿਆ ਹੈ ਉਸ ਦਾ ਅੰਤ ਇੱਕ ਨਾ ਇੱਕ ਦਿਨ ਜਰੂਰ ਹੋਣਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਦਸੂਹਾ ਦੇ ਐਮਐਲਏ ਕਰਮਵੀਰ ਸਿੰਘ ਘੁੰਮਣ ਨੇ ਆਈ ਡੋਨਰ ਇੰਚਾਰਜ ਟਾਂਡਾ ਸਟੇਟ ਅਵਾਰਡੀ ਭਾਈ ਵਰਿੰਦਰ ਸਿੰਘ ਮਸੀਤੀ ਨਾਲ ਬਾਬਾ ਜਸਪਾਲ ਸਿੰਘ ਜੀ ਉਡਤੇ ਵਾਲਿਆਂ ਦੇ ਡੇਰੇ ਪਹੁੰਚਣ ਮੌਕੇ ਕੀਤਾ, ਉਹਨਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਆਪਣੀ ਇਛਾ ਅਨੁਸਾਰ ਮਨੁਖਤਾ ਦੇ ਭਲੇ ਲਈ ਜਿਉਂਦੇ ਜੀ ਰਕਤ ਦਾਨ ਕਰਨਾ ਚਾਹੀਦਾ ਹੈ ਤੇ ਮਰਨ ਉਪਰੰਤ ਸਰੀਰ ਦਾਨ,ਅੰਗਦਾਨ ਤੇ ਨੇਤਰ ਦਾਨ ਕਰਨੇ ਚਾਹੀਦੇ ਹਨ ਤੇ ਮੌਤ ਤੋ ਬਾਅਦ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਤੇ ਮ੍ਰਿਤਕ ਸਰੀਰ ਦੇ ਹੋਰ ਅੰਗ ਜਿਨ੍ਹਾਂ ਲੋਕਾਂ ਦੇ ਅੰਗ ਖਰਾਬ ਹੋ ਚੁੱਕੇ ਹਨ ਉਨਾ ਨੂੰ ਦਾਨ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਲੋੜਵੰਦ ਵਿਅਕਤੀਆਂ ਨੂੰ ਨਵਾ ਜੀਵਨ ਮਿਲ ਸਕਦਾ ਹੈ।ਉਨਾਂ ਆਖਿਆ ਕਿ ਇਨਸਾਨ ਦੀ ਮੌਤ ਤੋ ਬਾਅਦ ਸਾਡੀਆਂ ਦੋ ਅੱਖਾਂ ਤੇ ਸਰੀਰ ਦੇ ਅੰਗ ਕਿਸੇ ਲੋੜਵੰਦ ਵਿਅਕਤੀ ਦੀ ਜਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦੇ ਹਨ। ਇਸ ਮੌਕੇ ਬਾਬਾ ਜਸਪਾਲ ਸਿੰਘ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਭਾਈ ਵਰਿੰਦਰ ਸਿੰਘ ਮਸੀਤੀ ਦੇ ਵਿਚਾਰਾਂ ਦੀ ਸ਼ਲਾਂਘਾ ਕੀਤੀ ਤੇ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਦੇ ਇਹਨਾਂ ਕਾਰਜਾਂ ਵਿੱਚ ਆਪਣਾ ਯੋਗਦਾਨ ਪੌਣ ਤਾਂ ਜੋ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿਤਾ ਦਿਵਸ ਤੇ ਵਿਸ਼ੇਸ਼ ਪਿਤਾ ਇੱਕ ਪਰਿਵਾਰ ਦੀ ਤਾਕਤ ਦਾ ਥੰਮ ਅਤੇ ਮਾਰਗਦਰਸ਼ਕ ਹੁੰਦਾ ਹੈ
Next articleਸਰਕਾਰ ਹੋਏ ਫੈਸਲੇ ਦੀਆਂ ਮੰਗਾਂ ਨਹੀਂ ਮੰਨਦੀ ਤਾਂ 15 ਨੂੰ ਮੁਕੰਮਲ ਹੜਤਾਲ ਕਰਨ ਦਾ ਐਲਾਨ