ਅੱਖਾਂ ਵਾਲਾ ਡਾਕਟਰ 

ਡਾਕਟਰ ਇੰਦਰਜੀਤ ਕਮਲ
 (ਸਮਾਜ ਵੀਕਲੀ)-  ਕਈ ਵਰ੍ਹੇ ਪਹਿਲਾਂ ਗੁਰੂਦਵਾਰਾ ਸਿੰਘ ਸਭਾ ਪਿੰਡ ਸਸੌਲੀ ( ਯਮੁਨਾਨਗਰ ) ਵੱਲੋਂ ਮੁਫਤ  ਹੋਮਿਓਪੈਥਿਕ ਕੈਂਪ ਲਗਾਇਆ ਗਿਆ । ਡਾਕਟਰ ਚਾਹ ਪੀ ਰਹੇ ਸਨ ਕਿ ਇੱਕ ਬੀਬੀ ਆ ਕੇ ਕਹਿੰਦੀ ,” ਇੱਥੇ  ਕੋਈ ਅੱਖਾਂ ਵਾਲਾ ਡਾਕਟਰ ਵੀ ਆਇਆ  ਏ  ? “
 ਮੈਂ ਸਾਰੇ ਡਾਕਟਰਾਂ ਵੱਲ ਗੌਰ  ਨਾਲ  ਵੇਖ ਕੇ ਕਿਹਾ ,” ਮੈਨੂੰ  ਤਾਂ ਸਾਰੇ ਹੀ ਅੱਖਾਂ ਵਾਲੇ  ਦਿਸਦੇ ਨੇ , ਅੱਖਾਂ ਤੋਂ ਬਿਨ੍ਹਾਂ ਤਾਂ ਕੋਈ ਵੀ ਨਹੀ ! “
  ਕਹਿੰਦੀ ,”ਨਹੀਂ ਵੀਰਾ, ਮੈਂ ਤਾਂ  ਅੱਖਾਂ ਵਖਾਉਣੀਆਂ ਸੀ ! “
                        ਮੈਂ  ਕਿਹਾ,” ਭੈਣਜੀ ਇਹੋ ਜਿਹੇ ਕੰਮ ਘਰੇ ਕਰੀਦੇ ਨੇ, ਬਾਹਰ ਲੜਾਈ ਹੋਣ ਦਾ ਡਰ ਰਹਿੰਦਾ ਏ ।” ਇੱਕ  ਡਾਕਟਰ  ਦੀ ਚਾਹ  ਹੀ ਮੂੰਹ ‘ਚੋਂ ਬਾਹਰ ਆ ਗਈ |
  ਡਾ ਇੰਦਰਜੀਤ ਕਮਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀ-20 ਵਿਸ਼ਵ ਕੱਪ ਟਰਾਫੀ ਟੂਰ ਦੀ ਸ਼ੁਰੂਆਤ ਬਰੈਂਪਟਨ ਵਿੱਚ ਬਹੁਤ ਧੂਮਧਾਮ ਨਾਲ ਹੋਈ
Next articleAn Open Letter to Candidates in the Lok Sabha Election, 2024 – International Day of Equality