(ਸਮਾਜ ਵੀਕਲੀ)
ਵਿਗੜੇ ਮਿਜਾਜ ਦੇ ਪਤੀ ਨੇ, ਤਿਲੰਗਾਨਾ ਵਿੱਚ,
13 ਸਾਲਾਂ ਦੀ ਵਿਆਹੁਤਾ ਜ਼ਿੰਦਗੀ ਨੂੰ, ਖੂਹ ਖਾਤੇ ਪਾ ਦਿੱਤਾ।
ਆਪਸੀ ਬਹਿਸ ਤੋਂ ਬਾਦ,ਸੁਸ਼ੀਲ ਪਤਨੀ ਨੂੰ ਛੁਰੇ ਨਾਲ ਟੁਕੜੇ ਕਰ, ਕੁਕਰ ਚ ਉਬਾਲ ਦਿੱਤਾ।
ਕਮਜ਼ੋਰ ਪੱਖ ਦੀ ਹਸਤੀ ਮਿਟਾ ਕੇ, ਪੁਲਿਸ ਥਾਣੇ ਗੁੰਮਸ਼ੁਦਗੀ ਦਾ ਕੇਸ ਲਿਖਾ ਦਿੱਤਾ।
ਝੀਲ ਵਿੱਚ ਟੁਕੜੇ ਖਿਲਾਰ ਕੇ, ਲਾਸ਼ ਕੀਤੀ ਖੁਰਦ-ਬੁਰਦ,
ਪੁਲਿਸ ਦੇ ਪਹਿਲੇ ਦਬਕੇ ਨਾਲ ਹੀ, ਸਾਰਾ ਸੱਚ ਸੁਣਾ ਦਿੱਤਾ।
ਹਜ਼ਾਰਾਂ ਸਾਲ ਪਹਿਲੇ ਰਾਵਣ ਦੇ ਔਗੁਣਾਂ ਕਰਕੇ,ਭਾਰਤੀ ਲੋਕ,ਅੱਜ ਵੀ ਪੁਤਲੇ ਜਲਾਉਂਦੇ ਨੇ।
ਦੂਜੇ ਪਾਸੇ ਕੁਝ ਭਾਰਤੀ ਤੇ ਲੰਕਾਈ ਲੋਕ, ਉਸਦੇ ਗੁਣਾਂ ਨੂੰ ਪੂਜਦੇ ਤੇ ਸਨੇਹ ਦਿਖਾਉਂਦੇ ਨੇ।
ਤਰਨਤਾਰਨ ਦੇ ਉੱਚ ਪਦਵੀ ਪੁਲਸੀਏ ਨੇ, ਆਪਣੀ ਸੋਲਨ ਦੀ ਏਅਰ ਹੋਸਟੈਸ ਪਤਨੀ ਨੂੰ ਚਾਕੂ ਨਾਲ ਪਾਰ ਬੁਲਾ ਦਿੱਤਾ।
ਟੁਕੜੇ ਟੁਕੜੇ ਲਾਸ਼ ਫਰਿਜ ਵਿੱਚ ਰੱਖ ਕੇ, ਬਰੀਫਕੇਸ ਕਿਸੇ ਨਦੀ ਨਾਲੇ ਚ ਵਹਾ ਦਿੱਤਾ।
ਰੋਜ਼-ਦਿਹਾੜੀ ਚੋਰੀ-ਛਿਪੇ,ਲੋਕ ਖੋਹਾਂ-ਠੱਗੀਆਂ ਮਾਰਦੇ,ਜਿਵੇਂ ਉਹਨਾਂ ਨੂੰ ਕੋਈ ਨ੍ਹੀਂ ਦੇਖਦੇ ਨੇ।
ਬੱਚੇ ਗਲਤ-ਸੰਗਤ ਵਿੱਚ ਪੈ ਕੇ, ਭਵਿੱਖ ਤਬਾਹ ਕਰ ਲੈਂਦੇ, ਸਮੂਹਿਕ ਜਬਰ-ਜਨਾਹ ਕਰਦੇ, ਪ੍ਰਤੀਤ ਖੋ ਬੈਠਦੇ ਨੇ।
ਕੁਕਰਮਾਂ ਤੋਂ ਬਚੋ,ਨਾ ਕੁਕਰਮ ਕਰੋ ਮਾੜੇਕਰਮਾਂ ਦੀ ਸਜ਼ਾ ਮਿਲਣੀ ਹੀ ਹੈ,ਭੱਜ ਨ੍ਹੀਂ ਸਕਦੇ
ਨਜ਼ਰ ਲੋਕਾਂ ਦੀ ਵੀ ਹੁੰਦੀ,ਸਰਕਾਰਾਂ ਦੀ ਵੀ, ਸੀਸੀਟੀਵੀ ਕੈਮਰਿਆਂ ਦੀ, ਅਦ੍ਰਿਸ਼ ਸ਼ਕਤੀ ਦੀ ਵੀ, ਪ੍ਰਭੂ ਦੀ ਨਿਗ੍ਹਾ ਤੋਂ ਬਚ ਨਹੀਂ ਸਕਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ# 639/40ਏ ਚੰਡੀਗੜ੍ਹ।
ਫੋਨ ਨੰਬਰ : 9878469639