*ਬਿਜਲੀ ਵਾਧੂ ਸਪਲਾਈ*

ਗੁਰਚਰਨ ਸਿੰਘ ਧੰਜ਼ੂ

(ਸਮਾਜ ਵੀਕਲੀ)

ਵਾਧੂ ਸਪਲਾਈ ਬਿਜਲੀ ਨੇਂ ਪਿਛਲੇ
ਸੱਤਰ ਸਾਲਾਂ ਦਾ ਰਿਕਾਡ ਤੋੜਿਆ ਏ
ਸਾਰੇ ਫੀਡਰ ਚੱਲ ਰਹੇ ਰਾਤ ਦਿਨ
ਮੂੰਹੋਂ ਕਹਿਕੇ ਸਰਕਾਰ ਨੇਂ ਮੁੱਲ ਮੋੜਿਆ ਏ

ਨਾਂ ੳਵਰ ਲੋਡ ਨਾਂ ਕੋਲੇ ਦਾ ਬਹਾਨਾਂ
ਸਰਕਾਰ ਦੀਆਂ ਸਿਫਤਾਂ ਕਿਸਾਨ ਕਰਨ ਸਾਰੇ
ਮੋਟਰਾਂ ਬੰਦ ਕਰ ਕਿਸਾਨ ਬੈਠਾ ਬੈਂਚ ਉਤੇ
ਕਹਿੰਦਾਂ ਵਾਹਿਗੁਰੂ ਦੇ ਵੇਖ ਰੰਗ ਨਿਆਰੇ

ਓਹੀ ਡੈਂਮ ਤੇ ਓਹੀ ਥਰਮਲ ਪਲਾਂਟ
ਨਵਾਂ ਏਥੇ ਕੁਝ ਨਾਂ ਲੱਗਿਆ ਏ
ਓਹੀ ਕੋਲਾ ਆਉਦਾਂ ਖਾਣਾਂ ਚੋਂ
ਹਾਕਮ ਦੇਸ਼ ਸੇਵਾ ਲਈ ਫਿਰੇ ਭੱਜਿਆ ਏ

ਇੱਕ ਮਹੀਨਾਂ ਬਿਜਲੀ ਦੀ ਲੋੜ ਹੁੰਦੀਂ
ਬਾਕੀ ਸਾਲ ਚਾਰ ਪੰਜ ਘੰਟਿਆਂ ਨਾਲ ਸਰ ਜਾਦਾਂ
ਇਹ ਨਾਂ ਸੋਚਿਆ ਪਿਛਲੀਆਂ ਸਰਕਾਰਾਂ ਨੇਂ
ਨਹੀਂ ਤੇ ਕਿੱਲਾ ਪਿਛਲੇ ਸਾਲਾਂ ਚ ਵੀ ਛੇਤੀ ਭਰ ਜਾਦਾਂ

ਰੰਗਲੇ ਪੰਜਾਬ ਦੀ ਸੇਵਾ ਕਰੋ ਦੇਸ਼ ਭਗਤ ਬਣਕੇ
ਸਾਰੇ ਸੰਸਾਰ ਚ ਤੁਹਾਡੀ ਜੈ ਜੈ ਕਾਰ ਹੋਵੇ
ਬਿਜਲੀ ਦੇ ਹੱਲ ਵਾਂਗ ਕਰੋ ਹੱਲ ਦੂਸਰੇ ਵੀ
ਲੋਕੀ ਕਹਿਣ ਫਿਰ ਇਹੋ ਜਿਹੀ ਸਰਕਾਰ ਹੋਵੇ

ਗੁਰਚਰਨ ਸਿੰਘ ਧੰਜੂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -322
Next articleਗ਼ਜ਼ਲ