ਸਕੱਤਰ-ਜਨਰਲ ਦੇ ਕਾਰਜਕਾਲ ਵਿੱਚ ਵਾਧਾ

ਬਰੱਸਲਜ਼, (ਸਮਾਜ ਵੀਕਲੀ) ; ‘ਨਾਟੋ’ ਨੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਦੇ ਕਾਰਜਕਾਲ ਵਿਚ ਮੁੜ ਵਾਧਾ ਕਰ ਦਿੱਤਾ ਹੈ। ਉਹ ਇਕ ਸਾਲ ਹੋਰ 31 ਦੇਸ਼ਾਂ ਦੇ ਇਸ ਗੱਠਜੋੜ ਦੀ ਅਗਵਾਈ ਕਰਨਗੇ। ਸਟੋਲਟਨਬਰਗ ਨੇ ਇਕ ਟਵੀਟ ਵਿਚ ਫੈਸਲੇ ਦਾ ਸਵਾਗਤ ਕੀਤਾ ਹੈ। ਨੌਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਸਟੋਲਟਨਬਰਗ 2014 ਤੋਂ ਇਸ ਅਹੁਦੇ ਉਤੇ ਹਨ। ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਖ਼ਤਮ ਹੋਣਾ ਸੀ ਪਰ ਇਸ ਵਿਚ ਵਾਧਾ ਕਰ ਦਿੱਤਾ ਗਿਆ ਸੀ। ਕਾਰਜਕਾਲ ਵਿਚ ਇਸ ਵਾਧੇ ਨੂੰ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਨਾਲ ਜੋੜਿਆ ਗਿਆ ਸੀ। ‘ਨਾਟੋ’ ਗੱਠਜੋੜ ਨੇ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਹੈ ਕਿਉਂਕਿ ਨਵੇਂ ਉਮੀਦਵਾਰ ਬਾਰੇ ਕੋਈ ਸਮਝੌਤਾ ਨਹੀਂ ਹੋ ਸਕਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਲਿਬਾਨੀ ਫਰਮਾਨ: ਅਫ਼ਗਾਨਿਸਤਾਨ ਵਿੱਚ ਬਿਊਟੀ ਪਾਰਲਰਾਂ ’ਤੇ ਪਾਬੰਦੀ
Next articleਸਵਿਟਜ਼ਰਲੈਂਡ: ਲੈਂਡਿੰਗ ਕਰਦੇ ਸਮੇਂ ਹੈਲੀਕਾਪਟਰ ਨੂੰ ਹਾਦਸਾ