ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੀ ਮਾਤਾ ਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਅੱਪਰਾ,(ਸਮਾਜ ਵੀਕਲੀ):  ਬੀਤੇ ਦਿਨੀਂ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਮਾਤਾ ਸ੍ਰੀਮਤੀ ਪੁਸ਼ਪਾ ਕੌਰ ਜੀ (ਪਤਨੀ ਸ. ਗੁਰਬਖਸ਼ ਸਿੰਘ) ਦੀ ਸੰਖੇਪ ਬਿਮਾਰੀ ਦੇ ਕਾਰਣ ਮੌਤ ਹੋ ਗਈ ਸੀ। ਉਨਾਂ ਦੀ ਬੇਵਕਤੀ ਮੌਤ ’ਤੇ ਇਲਾਕੇ ਭਰ ਦੇ ਰਾਜਨੀਤਿਕ ਆਗੂਆਂ, ਗਾਇਕਾਂ, ਗੀਤਕਾਰਾਂ, ਪੰਚਾਂ, ਸਰਪੰਚਾਂ ਤੇ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਸੰਗਠਨਾਂ ਦੇ ਅਹੁਦੇਦਾਰਾਂ ਨੇ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੁੱਖ ਦੀ ਘੜੀ ’ਚ ਸ. ਸਰਵਣ ਸਿੰਘ ਫਿਲੌਰ ਸਾਬਕਾ ਕੈਬਨਿਟ ਮੰਤਰੀ ਪੰਜਾਬ, ਸ. ਦਮਨਵੀਰ ਸਿੰਘ ਫਿਲੌਰ, ਸੰਗੀਤਕਾਰ ਲੱਕੀ ਅੱਪਰਾ, ਪਹਿਲਵਾਨ ਸੁਰਜੀਤ ਸਿੰਘ ਲੱਲੀਆਂ ਮੈਂਬਰ ਜਿਲਾ ਪ੍ਰੀਸ਼ਦ, ਜਸਵੀਰ ਵਿਰਕ ਸਾਬਕਾ ਚੇਅਰਮੈਨ ਬਲਾਕ ਸੰਮਤੀ ਫਿਲੌਰ, ਸੁਰਜੀਤ ਸਿੰਘ ਲਾਲੀ ਸਰਪੰਚ ਲੱਲੀਆਂ, ਗਾਇਕ ਕਮਲ ਕਟਾਣੀਆ, ਗਾਇਕ ਜਸਵੰਤ ਹੀਰਾ, ਗਾਇਕ ਅਸ਼ੋਕ ਗਿੱਲ, ਜਸਵਿੰਦਰ ਸਿੰਘ ਸਾਬਕਾ ਸਰਪੰਚ ਲੱਲੀਆਂ, ਬਾਬਾ ਸ਼ੌਕਤ ਅਲੀ ਸਾਬਰੀ ਖਾਦਿਮ ਦਰਗਾਹ ਥਲਾ, ਰਣਵੀਰ ਸਿੰਘ ਕੰਦੋਲਾ ਆਪ ਆਗੂ, ਸਰਪੰਚ ਪ੍ਰਗਣ ਰਾਮ ਦਿਆਲਪੁਰ, ਸਰਪੰਚ ਅਵਤਾਰ ਕੌਰ ਛੋਕਰਾਂ, ਬਲਰਾਮ ਸਿੰਘ ਮੰਡੀ ਸਾਬਕਾ ਪੰਚ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤਾ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਂਗੂ ਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਫੀਲਡ ਸਰਵੈ ਆਯੋਜਿਤ
Next articleਮੱਧਵਰਗੀ ਔਰਤ’