ਕਾਬੁਲ (ਸਮਾਜ ਵੀਕਲੀ): ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਮਿਲਟਰੀ ਹਸਪਤਾਲ ਦੇ ਮੁੱਖ ਗੇਟ ’ਤੇ ਹੋਏ ਧਮਾਕੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 16 ਜ਼ਖ਼ਮੀ ਹੋ ਗਏ। ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਤਰਜਮਾਨ ਸਈਦ ਖੋਸਤੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਸਰਦਾਰ ਮੁਹੰਮਦ ਦਾਊਦ ਖਾਨ ਮਿਲਟਰੀ ਹਸਪਤਾਲ ਦੇ ਬਾਹਰ ਮੁੱਖ ਗੇਟ ’ਤੇ ਧਮਾਕਾ ਹੋਇਆ ਹੈ। ਵਿਸ਼ੇਸ਼ ਸੁਰੱਖਿਆ ਦਸਤਾ ਘਟਨਾ ਸਥਾਨ ’ਤੇ ਮੌਜੂਦ ਹੈ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਕਾਬੁਲ ਦੇ ਦਸਵੇਂ ਜ਼ਿਲ੍ਹੇ ਵਿੱਚ ਹਸਪਤਾਲ ਦੇ ਬਾਹਰ ਦੋ ਧਮਾਕੇ ਹੋਏ ਹਨ। ਉਨ੍ਹਾਂ ਗੋਲੀਬਾਰੀ ਦੀ ਆਵਾਜ਼ ਵੀ ਸੁਣੀ। ਬਾਅਦ ਵਿੱਚ ਵਜ਼ੀਰ ਅਕਬਰ ਖਾਨ ਹਸਪਤਾਲ ਦੇ ਡਾਇਰੈਕਟਰ ਸਈਦ ਅਬਦੁੱਲਾ ਅਹਿਮਦੀ ਨੇ ਕਿਹਾ ਕਿ ਧਮਾਕੇ ਵਿੱਚ ਮਾਰੇ ਗੲੇ ਤਿੰਨ ਵਿਅਕਤੀਆਂ ਅਤੇ ਨੌਂ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਹਸਪਤਾਲ ਲਿਆਂਦਾ ਗਿਆ ਸੀ। ਬਾਕੀ ਨੌਂ ਜਣਿਆਂ ਨੂੰ ਅਫ਼ਗਾਨਿਸਤਾਨ ਐਮਰਜੈਂਸੀ ਹਸਪਤਾਲ ਭੇਜਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly