(ਸਮਾਜ ਵੀਕਲੀ)
ਦਿਨ ਤੋਂ ਰਾਤ ਤੇ
ਰਾਤ ਤੋਂ ਦਿਨ ਦਾ ਸਫਰ
ਅਕਸਰ
ਲੰਮਾ ਹੋ ਜਾਦੈ ਤੇ ਮੈਂ,
ਮੈਂ !
ਮੰਜਿਲ ਦੀ ਭਾਲ ਵਿੱਚ
ਭਟਕ ਰਿਹਾ ਮੁਸਾਫਿਰ !
ਗੁਆਚ ਜਾਂਦਾ ਹਾਂ।
ਮੰਜਿਲ?
ਓ ਸੱਚ
ਇਸਦਾ ਵਜੂਦ!
ਵਜੂਦ ਤੇ ਹਾਲੇ,
ਜਹਿਨ ਦੇ ਅੰਦਰ
ਵਾਲੇ ਅੰਦਰ ਨੇ ਵੀ ਨਹੀ ਉਲੀਕਿਆ
ਫੇਰ ਭਟਕਣ ਕਾਹਦੀ ।
ਹਾਂ !
ਝੂਠ ਦੀ ਭਟਕਣ ਹੋ ਸਕਦੀ ਹੈ।
ਜੋ ਮੁਸਾਫਿਰ ਨੂੰ
ਉਸਦੇ ਮੂਲ ਤੋ ਦੂਰ ਲਿਜਾ ਰਹੀ ਹੋਵੇ
ਪਰ !
ਮੈਂ ਦਿਨ ਰਾਤ ਦੇ ਗਰਭ ਚੋ’ ਨਿਕਲ,
ਇਕ ਸਾਹ ਹੋਣ ਦੀ ਤਰਜਮਾਨੀ ਕਰ ਰਿਹਾ ।
ਇਸ ਤੋਂ ਮਗਰੋਂ
ਪ੍ਰਤੀਬਿੰਬ ਦਾ
ਮੁੱਖ ਧੁਰੇ ਨਾਲ ਮਿਲਾਪ ਹੀ
ਮੰਜਿਲ, ਮੁਸਾਫਿਰ ਤੇ ਭਟਕਣ ਦੀ
ਉਲਝਣ ਦਾ ਸਹੀ ਸਪਸ਼ਟੀਕਰਨ ਹੋਵੇਗਾ।
ਸਿਮਰਨਜੀਤ ਕੌਰ ਸਿਮਰ
ਪਿੰਡ – ਮਵੀ ਸੱਪਾਂ (ਸਮਾਣਾ)
7814433063
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly