ਬਚਪਨਾਂ ਨੂੰ ਸਮਝਾਈ ਚੱਲ …

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਬਚਪਨਾਂ ਨੂੰ ਸਮਝਾਈ ਚੱਲ ।
ਵਧੀਆ ਆਹਰੇ ਲਾਈ ਚੱਲ ।

ਦਿਮਾਗ ਤਾਂ ਕੋਰਾ ਕਾਗਜ਼ ਹੈ,
ਉੱਤੇ ਚੰਗਾ ਕੁੱਝ ਲਿਖਾਈ ਚੱਲ ।

ਕਾਦਰ ਦਾ ਮਾਸੂਮ ਇਹ ਤੋਹਫਾ,
ਉਸ ਲਈ ਸਨੇਹ ਦਿਖਾਈ ਚੱਲ ।

ਮਾਨਤਾ ਦੇਣੀ ਹਰ ਬਚਪਨ ਨੂੰ,
ਹਰ ਹੁੰਗਾਰੇ ਸ਼ੱਕਰ ਲਾਈ ਚੱਲ ।

ਕੁੱਝ ਨੀਂ ਮੰਗਦੇ ਕਿਸੇ ਕੋਲੋਂ ਵੀ,
ਭਰੋਸੇ ‘ਚ ਫਰਜ਼ ਨਿਭਾਈ ਚੱਲ ।

ਨਿੱਕੀ ਨਿੱਕੀ ਜਿਦ ਵਾਲੇ ਨੂੰ ਤਾਂ,
ਗੋਦੀ ਲਾ ਨਿੱਘ ਬਿਠਾਈ ਚੱਲ ।

ਓ ਵਾਲ਼ ਪਿਆਰੇ ਅਸਲੋਂ ਨੇ ਕੂਲ਼ੇ,
ਪੋਟੇ ਹੇਠਾਂ ਉੱਤੇ ਨੂੰ ਘਸਾਈ ਚੱਲ ।

ਮਿੱਟੀ ਉੱਪਰੇ ਆਜ਼ਾਦ ਬਿਠਾ ਲੈ,
ਕਹਿਦੇ,ਜੋ ਵਾਹੁਣਾ ਸੋ ਵਾਹੀ ਚੱਲ ।

ਮਾਂ ਦੀ ਮਮਤਾ ਤੇ ਨਿੱਘ ਪਿਓ ਦਾ,
ਭਾਵੇਂ ਫੁੱਲ-ਸੁਗੰਧੀ ਬਣਾਈ ਚੱਲ ।

ਮੱੱਥਾ ਚੱਟ,ਮੂੰਹ ਗੱਲ੍ਹਾਂ ਨਿੱਤ ਚੁੰਮਕੇ,
ਖਿਡੌਣੇ ਰੰਗਲੇ ਫੜਾ ਖਿਡਾਈ ਚੱਲ ।

ਊਚ ਨੀਚ ਉਹਦੀ ਬਣੇ ਨਾ ਸੰਗੀ,
ਅਸਲੋਂ ਐ ਵੀ ਪਾਠ ਪੜ੍ਹਾਈ ਚੱਲ ।

ਬਚਪਨ ਨੂੰ ਵੱਧ ਸਮਾਂ ਦੇਈ ਜਾਣਾ,
ਇਹੋ ਪਵਿੱਤਰ ਰੀਤ ਪੁਗਾਈ ਚੱਲ ।

ਸੁਖਦੇਵ ਸਿੰਘ ਸਿੱਧੂ

 

Previous articleਪੰਜਾਬ ਮਾਂ ਬੋਲੀ ਦੀ ਬੁਲੰਦੀ ਲਈ ਹਾਕ” ਤੇ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ
Next articleਹਰ ਬਚਪਨ ਭਰੇ ਪਰਿਵਾਰ ‘ਚ ਸੋਹਣਾ ਲਗਦਾ ਹੈ….