ਦਿੱਲੀ ਦੀ ਹਿੱਕ ਤੇ ਚੜ੍ਹ ਕੇ ਬਹਿ ਗਏ ਸੀ
ਜਦ ਵੱਡੇ ਹਾਕਮ ਮਨ ਦੀ ਕਹਿ ਗਏ ਸੀ
ਕਿੱਦਾਂ ਰਾਤਾਂ ਲੰਘੀਆਂ ਦਿਨ ਵੀ ਨੇ ਲੰਘਾਏ
ਪੂਰਾ ਵਰ੍ਹਾ ਸੀ ਬੀਤ ਗਿਆ ਨਾ ਘਰ ਆਏ
ਸੜਕਾਂ ਤੇ ਉਤਰੇ ਸਨ ਜਦ ਖੇਤਾਂ ਦੇ ਰਾਜੇ
ਸੁਆਣੀ ਨੇ ਸੰਭਾਲੇ ਘਰ ਖੇਤ ਕੰਮ ਸਾਂਝੇ
ਦੋ ਟਕੇ ਦੀ ਔਕਾਤ ਨਹੀਂ,ਜੋ ਉਹ ਸੀ ਬੋਲੇ
ਬੱਝੀਆਂ ਪੱਟੀਆਂ ਮੂੰਹ ਤੇ ਹੁਣ ਕਿਵੇਂ ਖੋਲ੍ਹੇ
ਸੰਘਰਸ਼ ਚਾਹੇ ਹੈ, ਲਫ਼ਜ਼ ਅੱਖਰ ਚਾਰਾਂ ਦਾ
ਕੰਮ ਆਮ ਨਹੀਂ ਹੈ, ਹੈ ਵੱਡੇ ਸਰਦਾਰਾਂ ਦਾ
ਕੁਰਬਾਨੀਆਂ ਸਿਰੜੀ, ਜਿਹੜੇ ਦੇਣ ਜਾਣਦੇ
ਉਹੀ ਬੁੱਕਦੇ ਨੇ ਸ਼ੇਰ,ਜੋ ਹੱਕ ਨੇ ਲੈਣ ਜਾਣਦੇ
ਪਿੰਡੇ ਹੰਢਾਈਆਂ ਨੇ ,ਜੇਠ ਹਾੜ ਦੀਆਂ ਧੁੱਪਾਂ
ਕੋਰਿਆਂ ਦੀਆਂ ਰਾਤਾਂ,ਸੀ ਵਿੱਚ ਸਰਦ ਰੁੱਤਾਂ
ਪੜ੍ਹਿਆ ਇਤਿਹਾਸ ਸੀ,ਹੁਣ ਤੂੰ ਅੱਖੀਂ ਵੇਖਿਆ ਼਼
ਜਗਤਾਰ ਲਹੂ ਲੁਹਾਣ,ਕੱਲਾ ਗੱਜੇ ਦੇਖਿਆ?
ਨਹੀਂ ਭੁੱਲਣੀਆਂ ਪਾਣੀ ਦੀਆਂ ਉਹ ਬੁਛਾੜਾਂ
ਨਹੀਂ ਭੁੱਲਦੇ ਬਾਬੇ ਤੇ ਧਰਨੇ ਬੈਠੀਆਂ ਮਾਵਾਂ
ਕਿਵੇਂ ਭੁੱਲਣੇ ਬਾਣੀ ਪੜ੍ਹਦਿਆਂ ਤੇ ਮਾਰੇ ਪੱਥਰ
ਨਹੀਉਂ ਭੁੱਲਣੇ ਸ਼ਹੀਦਾਂ ਦੇ ਘਰੀਂ ਵਿਛੇ ਸੱਥਰ
ਇੱਕ ਐਲਾਨ ਨਾਲ ਕਿਵੇਂ ਉੱਠ ਤੁਰ ਜਾਈਏ
ਜੋ ਪਾ ਗਏ ਨੇ ਸ਼ਹਾਦਤਾਂ ਕਿਵੇਂ ਭੁੱਲ ਜਾਈਏ
ਇਹ ਸੜਕਾਂ ਤੇ ਲੱਗੇ ਕਿੱਲਾਂ ਮੁਕਾਬਲੇ ਵਿੱਚ
ਉੱਗੀਆਂ ਫਸਲਾਂ ਦੀ ਹੈ ਇਹ ਮਹਿੰਗੀ ਜਿੱਤ।
ਬਰਜਿੰਦਰ ਕੌਰ ਬਿਸਰਾਓ…
9988901324
Attachments area