ਪ੍ਰਵਾਸੀ ਭਾਰਤੀ ਕਵੀ ਕਸ਼ਮੀਰ ਸਿੰਘ ਧੰਜੂ ਦੀ ਪੁਸਤਕ ‘ਚਿੜੀਆਂ ਦਾ ਚੰਬਾ’ ਸੰਤ ਸੀਚੇਵਾਲ ਵੱਲੋਂ ਲੋਕ ਅਰਪਿਤ ਧੀਆਂ ਕੁਦਰਤ ਦੀ ਅਨਮੋਲ ਦਾਤ ਹਨ -ਸੰਤ ਸੀਚੇਵਾਲ

ਕਪੂਰਥਲਾ, (ਸਮਾਜ ਵੀਕਲੀ) (ਕੌੜਾ) – ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਡਾਕਟਰ ਸਵਰਨ ਸਿੰਘ, ਉੱਘੇ ਪੱਤਰਕਾਰ ਨਰਿੰਦਰ ਸਿੰਘ ਸੋਨੀਆ, ਐਡਵੋਕੇਟ ਰਾਜਿੰਦਰ ਸਿੰਘ ਰਾਣਾ ਅਤੇ ਕਵਿੱਤਰੀ ਲਾਡੀ ਭੁੱਲਰ ਦੀ ਪ੍ਰਧਾਨਗੀ ਹੇਠ ਨਿਰਮਲ ਕੁਟੀਆ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਅਮਰੀਕਾ ਵਸਦੇ ਉੱਘੇ ਕਵੀ ਕਸ਼ਮੀਰ ਸਿੰਘ ਧੰਜੂ ਦੀ ਪੁਸਤਕ ‘ਚਿੜੀਆਂ ਦਾ ਚੰਬਾ’ ਨੂੰ ਰਾਜ਼ ਸਭਾ ਮੈਂਬਰ ਅਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੋਕ ਅਰਪਿਤ ਕੀਤੀ ਗਈ ।ਇਸ ਮੌਕੇ ਬੋਲਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਧੀਆਂ ਕੁਦਰਤ ਦੀ ਵਡਮੁੱਲੀ ਦਾਤ ਹਨ ਅਤੇ ਇਹ ਇੱਕ ਐਸਾ ਰਿਸ਼ਤਾ ਹੈ ਜ਼ੋ ਸਮਾਜ ਤੇ ਸੰਸਾਰ ਨੂੰ ਜੋੜਨ ਦਾ ਕੰਮ ਕਰਦਾ ਹੈ । ਧੀਆਂ ਤੋਂ ਬਿਨਾਂ ਸਾਡਾ ਪਰਿਵਾਰ, ਰਿਸ਼ਤੇ ਅਤੇ ਦੁਨੀਆਦਾਰੀ ਅੱਗੇ ਨਹੀਂ ਵੱਧ ਸਕਦੀ।ਇਸ ਮੌਕੇ ਉਨ੍ਹਾਂ ਨੇ ਸੰਸਾਰ ਦੇ ਕਵੀਆਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਧੀਆਂ ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਦੇਣ। ਸੰਤ ਸੀਚੇਵਾਲ ਨੇ ਪੁਸਤਕ ਦੇ ਲੇਖਕ ਧੰਜੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਵਸਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਅਤੇ ਮਿੱਟੀ ਨਾਲ ਜੁੜੇ ਹੋਏ ਹਨ।ਇਸ ਮੌਕੇ ਸੰਤ ਸੀਚੇਵਾਲ ਅਤੇ ਪੁਸਤਕ ਦੇ ਲੇਖਕ ਕਸ਼ਮੀਰ ਸਿੰਘ ਧੰਜੂ ਦਾ ਧੰਨਵਾਦ ਕਰਦਿਆਂ ਸਾਹਿਤ ਸਭਾ ਸੁਲਤਾਨਪੁਰ ਦੇ ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਕਿਹਾ ਕਿ ਧੀਆਂ ਦਾ ਰਿਸ਼ਤਾ ਬਹੁਤ ਪਾਕ ਪਵਿੱਤਰ ਹੈ। ਧੀਆਂ ਆਪਣੀ ਸੂਝ, ਸਿਆਣਪ,ਸੁਹਜ ਤੇ ਸੰਵੇਦਨਾ ਨਾਲ ਜ਼ਿੰਦਗੀ ਨੂੰ ਜਿਊਣਯੋਗ ਬਣਾਉਂਦੀਆਂ ਹਨ।ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਕਿਹਾ ਕਿ ਲੇਖਕ ਧੰਜੂ ਨੇ ਆਪਣੀ ਪੁਸਤਕ ਵਿੱਚ 44 ਕਵਿਤਾਵਾਂ ਸ਼ਾਮਿਲ ਕੀਤੀਆ ਹਨ। ਜੋ ਮਨੁੱਖੀ ਅਹਿਸਾਸਾਂ ਦੀ ਤਰਜਮਾਨੀ ਕਰਦੀਆਂ ਹਨ।ਕਿਤਾਬ ਦਾ ਮੁੱਖਬੰਧ ਅਮਰੀਕਾ ਨਿਵਾਸੀ ਬਲਵਿੰਦਰ ਸਿੰਘ ਜਾਲਫ ਗਿਦੜਪਿੰਡੀ ਵੱਲੋਂ ਲਿਖਿਆ ਗਿਆ ਹੈ। ਸਮਾਗਮ ਨੂੰ ਸਯੁੰਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਉੱਘੇ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਅਤੇ ਉੱਘੇ ਲੇਖਕ ਨਰਿੰਦਰ ਸਿੰਘ ਥਿੰਦ ਵੱਲੋਂ ਸੰਬੋਧਨ ਕੀਤਾ ਗਿਆ।ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਮਾਸਟਰ ਅਜੀਤ ਸਿੰਘ, ਮਾਸਟਰ ਗੁਰਚਰਨ ਦਾਸ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਮਾਸਟਰ ਦੇਸ ਰਾਜ,ਲੋਕ ਗਾਇਕ ਬਲਵੀਰ ਸ਼ੇਰਪੁਰੀ, ਜੱਗਾ ਸਿੰਘ ਸ਼ੇਖ ਮਾਂਗਾ, ਜਰਨੈਲ ਸਿੰਘ ਭੁੱਲਰ, ਦਿਆਲ ਸਿੰਘ ਦੀਪੇਵਾਲ, ਬਲਵਿੰਦਰ ਸਿੰਘ ਧਾਲੀਵਾਲ, ਉੱਘੇ ਕਹਾਣੀਕਾਰ ਸੁਰਿੰਦਰ ਸਿੰਘ ਨੇਕੀ, ਵਾਤਾਵਰਨ ਪ੍ਰੇਮੀ ਕੁਲਵੀਰ ਸਿੰਘ ਵਲਣੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੰਮੇ ਵਾਲ ਔਰਤ ਦੀ ਸੁੰਦਰਤਾ ਦਾ ਗਹਿਣਾ ਜਾਂ ਲੰਮੇ ਵਾਲ ਸੁੰਦਰਤਾ ‘ਚ ਵਾਧਾ ਕਰਦੇ
Next articleਦੋਰਾਹਾ ਵਿੱਚ ਨਾਟਕ ਰਾਹਾਂ ਵਿੱਚ ਅੰਗਿਆਰ ਬੜੇ ਸੀ ਦਾ ਸਫ਼ਲ ਮੰਚਨ ਆਹ ਹੁੰਦਾ ਨਾਟਕ ਦਰਸ਼ਕ ਰੋਣ ਲਾ ਦਿੱਤੇ-ਗੁਰਦਿਆਲ ਦਲਾਲ