ਵਜੂਦ 

ਸੁਕਰ ਦੀਨ ਕਾਮੀਂ
(ਸਮਾਜ ਵੀਕਲੀ) 
ਜਿਹੜੇ ਕਰਦੇ ਸ਼ਰੀਕ ਸੀਗੇ ਟਿੱਚਰਾਂ,
ਉਹ ਵੀ ਵੇਖਦੇ ਹੀ ਰਹਿ ਗਏ ਮੂੰਹ ਨੂੰ ਅੱਡ ਕੇ।
ਤੁੰ ਵੀ ਕਰਤੀ ਮਿਸਾਲ ਪੂਰੀ ਕਾਇਮ ਨੀਂ,
ਮੇਰੇ ਪਿੱਛੇ ਸੁੱਖ ਦੁਨੀਆਂ ਦੇ ਛੱਡ ਕੇ।
ਜਾਵਾਂ ਸਦਕੇ ਮੈਂ ਤੈਥੋਂ ਜਾਨੇਂ ਮੇਰੀਏ,
ਕਿੱਡਾ ਪੱਥਰ ਤੂੰ ਦਿਲ ਤੇ ਟਿਕਾ ਲਿਆ।
ਜੀਹਦਾ ਆਪਣਾ ਵਜੂਦ ਨਹੀਂ ਕੋਈ ਸੋਹਣੀਏ,
 ਉਹਨੂੰ ਜ਼ਿੰਦਗੀ ਦਾ ਹਿੱਸਾ ਤੂੰ ਬਣਾ ਲਿਆ।
ਕੁੱਝ ਰਾਅਵਾਂ ਨੂੰ ਬਦਲ ਲੈਂਦੇ ਵੇਖਕੇ,
ਕਿਥੋਂ ਉਹਨਾਂ ਨੇਂ ਨਿਭਾਉਣੀਆਂ ਸੀ ਯਾਰੀਆਂ।
ਉਹਦੇ ਨਾਂਮ ਤੂੰ ਲਵਾਤੀ ਜਿੰਦ ਆਪਣੀ,
ਜਿਹਨੂੰ ਠੋਕਰਾਂ ਵਕਤ ਨੇਂ ਸੀ ਮਾਰੀਆਂ।
ਛੱਡ ਮੱਥੇ ਦੀ ਲਕੀਰਾਂ ਉੱਤੇ ਗੱਲ ਨੀਂ,
ਚੁੱਕ ਮਿੱਟੀ ਚੋਂ ਤੂੰ ਗਲ਼ ਨਾਲ ਲਾ ਲਿਆ।
ਜੀਹਦਾ ਆਪਣਾ ਵਜੂਦ ਨਹੀਂ ਕੋਈ ਸੋਹਣੀਏ,
ਉਹਨੂੰ ਜ਼ਿੰਦਗੀ ਦਾ ਹਿੱਸਾ ਤੂੰ ਬਣਾ ਲਿਆ।
ਦਰ ਛੱਡ ਆਵਾਂ ਰੱਬ ਦੇ ਮੈਂ ਘਰ ਦਾ,
ਪੜਾਂ ਤੇਰੀਆਂ ਨਮਾਜ਼ਾਂ ਰੱਜ ਰੱਜ ਨੀਂ।
ਦੀਦ ਹੋਵੇ ਜਦੋਂ ਸੋਹਣੀ ਤੇਰੀ ਰੂਹ ਦੀ,
ਦਿਲ ਕਹੇ ਮੇਰਾ ਹੋ ਗਿਆ ਏ ਹੱਜ ਨੀਂ।
ਰੋਜ਼ੇ ਇਸ਼ਕੇ ਦੇ ਰੱਖਾਂ ਤੇਰੇ ਸੱਜਣਾ,
ਇਹੀ ਨੁਕਤਾ ਦਿਮਾਗ ਚ ਬਿਠਾ ਲਿਆ।
ਜੀਹਦਾ ਆਪਣਾ ਵਜੂਦ ਨਹੀਂ ਕੋਈ ਸੋਹਣੀਏ,
ਉਹਨੂੰ ਜ਼ਿੰਦਗੀ ਦਾ ਹਿੱਸਾ ਤੂੰ ਬਣਾ ਲਿਆ।
ਚਿੱਤ ਕਰੇ ਚੁੰਮਾਂ ਪੈਰਾਂ ਦੀਆਂ ਤਲੀਆਂ,
ਤੈਨੂੰ ਝੁੱਕ ਝੁੱਕ ਕਰਾਂ ਮੈਂ ਸਲਾਮ ਨੀਂ।
ਲੰਮੀ ਹੋ ਗਈ ਉਮੀਦ ਮੇਰੇ ਜਿਉਣ ਦੀ,
ਤੇਰਾ ਰਹੂਗਾ ਹਮੇਸ਼ਾ ਰਿਣੀ “ਖਾਂਨ” ਨੀਂ।
ਸੱਤ ਜਨਮਾ ਚ ਮੁੱਲ ਨਹੀਓਂ ਮੁੜਨਾਂ,
“ਕਾਮੀ ਵਾਲਾ” ਨੀਂ ਤੂੰ ਮਰਨੋਂ ਬਚਾ ਲਿਆ।
ਜੀਹਦਾ ਆਪਣਾ ਵਜੂਦ ਨਹੀਂ ਕੋਈ ਸੋਹਣੀਏ,
ਉਹਨੂੰ ਜ਼ਿੰਦਗੀ ਦਾ ਹਿੱਸਾ ਤੂੰ ਬਣਾ ਲਿਆ।
  ਸੁਕਰ ਦੀਨ ਕਾਮੀਂ ਖੁਰਦ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ! ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆਂ ਨੂੰ ਰੌਸ਼ਨ ਕਰ ਜਾਈਏ
Next articleਗਠਬੰਧਨ