“ਕਸਰਤ”

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ) 

ਰੁੱਖੀ ਮਿੱਸੀ ਖਾ, ਤੇ ਡੰਗ ਟਪਾਈ ਚੱਲ ,
ਸਵਾਦ ਜੀਭ ਦੇ, ਨਾ ਤੂੰ, ਰੋਜ਼ ਵਧਾਈ ਚੱਲ।

ਉੱਠ ਸਵੇਰੇ, ਤੰਦਰੁਸਤ ਜੇ ਰਹਿਣਾ ਤੂੰ,
ਜਿੰਨਾਂ ਹੋਵੇ ਰੋਜ਼, ਸੈਰ ਤੇ ਜਾਈ ਚੱਲ।

ਛੱਡ ਦੇ ਪੀਜ਼ੇ ਬਰਗਰ, ਤਲਿਆ ਖਾਣਾ ਤੂੰ,
ਫਰੂਟ, ਸਬਜ਼ੀਆਂ, ਦੀ ਤੂੰ ਰੇਲ ਬਣਾਈ ਚੱਲ।

ਛੱਡਦੇ ਗੱਫੇ ਭਰ ਕੇ, ਮਿੱਠਾ ਖਾਣਾ ਤੂੰ ,
ਗੋਗੜ,ਆਪਣੀ ਤੇ ਨਾ ਭਾਰ ਵਧਾਈ ਚੱਲ।

ਛੱਡ ਕੇ ਲੱਸੀਆਂ, ਕੋਕ ਬੜੇ ਹੀ ਪੀਨਾਂ ਤੂੰ ,
ਟੈਂਕ ਸਮਝ ਕੇ, ਪੇਟ ਚ ਨਾ ,ਸਭ ਪਾਈ ਚੱਲ।

ਮੈਦੇ ਦੇ ਪਕਵਾਨ ਤੂੰ ਖਾਵੇ ਚਾਵਾਂ ਨਾਲ,
ਲੀਵਰ ਫੈਟੀ, ਐਵੇਂ ਨਾ ,ਰੋਜ਼ ਕਰਵਾਈ ਚੱਲ।

ਤੇਲ ਡਾਲਡਾ ਖਾਵੇ, ਭੁੱਲਿਆ ਚੂਰੀ ਨੂੰ,
ਸ਼ੱਕਰ-ਗੁੜ ਨੂੰ ਭੁੱਲ ਨਾ, ਜ਼ਹਿਰਾਂ ਖਾਈ ਚੱਲ ।

ਮਿੱਟੀਆਂ-ਖੱਟੀਆਂ ਚੀਜ਼ਾਂ, ਰੋਜ਼ ਹੀ ਖਾਂਦਾ ਤੂੰ,
ਐਵੇਂ ਨਾ ਤੂੰ, ਸ਼ੂਗਰ ਰੋਜ਼ ਵਧਾਈ ਚੱਲ ।

ਫੋਨ ਵੇਖ ਕੇ, ਲਾਈ ਅੱਖਾਂ ਤੇ ਐਨਕ ਤੂੰ,
ਵੇਖ-ਵੇਖ ਕੇ ਫ਼ੋਨ ਨਾ, ਜੋਤ ਘਟਾਈ ਚੱਲ ।

ਪੁੱਤਰਾ ਵਾਂਗੂ ਪਾਲੀ, ਆਲਸ,ਸੁਸਤੀ ਤੂੰ ,
ਆਲਸੀ ਬਣ ਨਾ, ਵਕਤ ਕੀਮਤੀ ਖਾਈ ਚੱਲ।

ਬੈਠੇ ਏਸੀਆਂ ਵਿੱਚ, ਨਾ ਹੱਡ ਹਿਲਾਵੇ ਤੂੰ,
ਕੁਦਰਤ ਦੇ ਨਾਲ ਰੋਜ਼ ਨਾ, ਮੱਥਾ ਲਾਈ ਚੱਲ ।

ਡਾਕਟਰਾਂ ਦੇ ਕੋਲ ਰੋਜ਼ ਹੀ, ਆਵੇਂ ਜਾਵੇ ਤੂੰ,
ਚੰਗਾ ਰਹੇਗਾ, ਹੱਥ ਕੰਮਾਂ ਨੂੰ ਪਾਈ ਚੱਲ ।

ਜੁੜ ਜਾ ਮਿਹਨਤ, ਕਸਰਤ ਅਤੇ ਖੁਰਾਕਾਂ ਨਾਲ,
ਮਿਹਨਤ ਕਰ ਤੇ, ਦੁੱਧ ਘਿਉ ਵੀ ਖਾਈ ਚੱਲ ।

ਸੰਦੀਪ ਤੂੰ  ਉੱਠ ਕੇ ਜਾਇਆ ਕਰ ਨਿੱਤ ਸੈਰਾਂ ਤੇ,
ਸੁਸਤੀ ਆਲਸ ਨੂੰ ਨਾ, ਰੋਜ਼ ਵਧਾਈ ਚੱਲ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017

Previous articleਅੱਜ ਬਿਜਲੀ ਗਰਿੱਡ ਭਲੂਰ ਅੱਗੇ ਖੋਸਾ ਯੂਨੀਅਨ ਦੇ ਨੁਮਾਇੰਦਿਆਂ ਨੇ ਰੋਣੇ ਰੋਏ
Next articleਪੰਜਾਬ ਹਿਊਮਨ ਰਾਈਟਸ ਪ੍ਰੈਸ ਕਲੱਬ ਵੱਲੋਂ ਪੌਦੇ ਲਗਾਏ ਗਏ ਵਾਤਾਵਰਨ ਤੋਂ ਵਧੀਆ ਕੋਈ ਦੋਸਤ ਨਹੀਂ, ਇਹ ਤੁਹਾਡੇ ਹਰ ਸੁੱਖ-ਦੁੱਖ ਦਾ ਸਾਥੀ ਹੈ- ਡੀ ਆਰ ਭੱਟੀ