ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅਲੀਟ ਅਲਟਰਨੇਟਿਵ ਮੈਡੀਸਿਨ ਐਸੋਸੀਏਸ਼ਨ ਵਲੋਂ ਡਾਇਰੈਕਟਰ ਡਾਕਟਰ ਮਨਜਿੰਦਰ ਸਿੰਘ ਦੀ ਅਗਵਾਈ ਵਿੱਚ ਬੀਤੇ ਦਿਨੀਂ ਪਟਿਆਲਾ ਵਿਖੇ ਸਾਲਾਨਾ ਸਮਾਗਮ ਕੀਤਾ ਗਿਆ ਜਿਸ ਵਿੱਚ ਸਿਹਤ ਦੇ ਖੇਤਰ ਵਿੱਚ ਉੱਤਮ ਯੋਗਦਾਨ ਪਾਉਣ ਤੇ ਡਾਕਟਰ ਅਸ਼ੋਕ ਕੁਮਾਰ ਫਿਲੌਰ ( ਫ਼ਿੱਜਿਓਥਰੇਪਿਸਟ) ਸਮੇਤ ਦੋ ਦਰਜ਼ਨ ਡਾਕਟਰਾਂ ਨੂੰ ਬੈਸਟ ਹੈਲਥ ਕੇਅਰ ਐਵਾਰਡ 2026 ਨਾਲ਼ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਏ ਸਮਾਗ਼ਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੋਹਿਤ ਮਹਿੰਦਰਾ ਨੇ ਸ਼ਮੂਲੀਅਤ ਕੀਤੀ ਅਤੇ ਸਮਾਗ਼ਮ ਦੀ ਸ਼ੁਰੂਆਤ ਐਡਵੋਕੇਟ ਬਲਜਿੰਦਰ ਸਿੰਘ ਪੰਜੋਲਾ ਵਲੋਂ ਯੋਤੀ ਜ਼ਲਾ ਕੇ ਕੀਤੀ ਗਈ। ਇਸ ਸਮੇਂ ਸਮਾਗ਼ਮ ਵਿੱਚ ਸ਼ਾਮਿਲ ਮਾਹਰ ਡਾਕਟਰਾਂ ਵਲੋਂ ਆਪਣੇ ਖ਼ਾਸ ਤਜ਼ਰਬੇ ਸਾਂਝੇ ਕੀਤੇ ਗਏ। ਇਸ ਸਮੇਂ ਬੈਸਟ ਹੈਲਥ ਕੇਅਰ ਐਵਾਰਡ ਨਾਲ ਸਨਮਾਨਿਤ ਡਾਕਟਰ ਅਸ਼ੋਕ ਕੁਮਾਰ ਵਲੋਂ ਵਲੋਂ ਅਲੀਟ ਅਲਟਰਨੇਟਿਵ ਮੈਡੀਸਿਨ ਐਸੋਸੀਏਸ਼ਨ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ ਗਿਆ। ਓਹਨਾਂ ਕਿਹਾ ਕਿ ਉਹ ਇਮਾਨਦਾਰੀ ਨਾਲ ਆਪਣੇ ਫਰਜ਼ ਨੂੰ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ। ਇਸ ਸਮੇਂ ਐਵਾਰਡ ਹਾਸਿਲ ਕਰਨ ਤੇ ਫਿਲੌਰ ਇਲਾਕੇ ਦੀਆਂ ਵੱਖ ਵੱਖ ਸੰਸਥਾਂ ਤੇ ਸ਼ਖਸ਼ੀਅਤਾਂ ਵਲੋਂ ਡਾਕਟਰ ਅਸ਼ੋਕ ਕੁਮਾਰ ਫਿਲੌਰ ਨੂੰ ਵਧਾਈ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



