ਮਾਨਸਾ, ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾਂ ਦੀ ਅਗਵਾਈ ਵਿੱਚ ਸਮੂਦਾਇਕ ਸਿਹਤ ਕੇਂਦਰ ਖਿਆਾਲਾ ਕਲਾਂ ਵੱਲੋਂ ਅਧੀਨ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਮਾਤ੍ਰਿਤਵ ਸੁੱਰਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਦੇ ਜਾਂਚ ਕੈਂਪ ਲਗਾਏ ਗਏ । ਇਸ ਸੰਬੰਧੀ ਜਾਣਕਾਰੀ ਦਿੰਦਿਆ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤ੍ਰਿਤਵ ਸੁੱਰਖਿਆ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ ਨੂੰ ਗਰਭਵਤੀ ਔਰਤਾਂ ਦੇ ਜ਼ਰੂਰੀ ਜਾਂਚ, ਟੈਸਟ, ਖੂਨ ਦੀ ਜਾਂਚ ਅਤੇ ਸ਼ੂਗਰ ਟੈਸਟ ਆਦਿ ਮੁਫਤ ਕੀਤੇ ਜਾਂਦੇ ਹਨ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਔਰਤਾਂ ਦੇ ਮਾਹਿਰ ਡਾਕਟਰ ਵੱਲੋਂ ਇਨ੍ਹਾਂ ਸਪੈਸ਼ਲ ਕੈਂਪਾ ਦੌਰਾਨ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਜਲਦੀ ਪਹਿਚਾਣ ਕਰਕੇ ਨਾਰਮਲ ਡਿਲਿਵਰੀ ਲਈ ਸਮੂਦਾਇਕ ਸਿਹਤ ਕੇਂਦਰ ਖਿਆਲਾ ਵਿਖੇ ਪੂਰੇ ਪ੍ਰਬੰਧ ਕੀਤੇ ਗਏ ਹਨ।
ਇਸ ਤੋਂ ਇਲਾਵਾ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਚੇਰੀ ਸਿਹਤ ਸੰਸਥਾਵਾਂ ਵਿੱਚ ਭੇਜਿਆ ਜਾਂਦਾ ਹੈ। ਗਰਭਵਤੀ ਔਰਤਾਂ ਦੇ ਤਿੰਨ ਜ਼ਰੂਰੀ ਚੈਕ ਅੱਪ ਕਰਵਾਉਣ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਅਤੇ ਖ਼ਤਰੇ ਦੇ ਚਿੰਨ੍ਹਾਂ ਅਤੇ ਨਾਰਮਲ ਡਿਲਿਵਰੀ ਲਈ ਸਿਹਤ ਸੰਸਥਾ ਦੀ ਪਲਾਨ ਕੀਤਾ ਜਾਂਦਾ ਹੈ। ਜੱਚਾ ਬੱਚਾ ਕਾਰਡ ਵਿੱਚ ਦਰਜ ਜਾਣਕਾਰੀ ਰਾਹੀਂ ਗਰਭ ਸਮੇਂ ਹੋਣ ਵਾਲੀਆਂ ਮੁਸ਼ਕਲਾਂ ਅਤੇ ਬੱਚੇ ਦੀ ਸੰਭਾਲ ਬਾਰੇ ਨਿਰੋਗ ਸਿਹਤ ਰੱਖੀ ਜਾ ਸਕਦੀ ਹੈ।ਔਰਤਾਂ ਦੇ ਮਾਹਿਰ ਡਾਕਟਰ ਆਸ਼ਾ ਕਿਰਨ, ਡਾਕਟਰ ਬਲਜਿੰਦਰ ਕੌਰ ਅਤੇ ਡਾਕਟਰ ਨੇਹਾ ਵੱਲੋਂ ਔਰਤਾਂ ਦੀ ਜਾਂਚ ਕੀਤੀ ਗਈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਖਿਆਲਾ ਕਲਾਂ ਵਿਖੇ ਵੱਡੀ ਗਿਣਤੀ ਪਰਿਵਾਰ ਭਲਾਈ ਦੇ ਕੇਸ ਕਰਵਾਉਣ ਲਈ ਗੁਆਂਢੀ ਸੂਬੇ ਹਰਿਆਣਾ ਅਤੇ ਦੂਸਰੇ ਜ਼ਿਲਿਆਂ ਵਿੱਚੋਂ ਕੇਸ ਆ ਰਹੇ ਹਨ। ਲਾਭਪਾਤਰੀ ਮਰੀਜ਼ਾਂ ਦੇ ਬੈਠਣ ਲਈ ਅਤੇ ਪੀਣ ਦੇ ਪਾਣੀ ਦੇ ਪ੍ਰਬੰਧ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly