ਸਭ ਕੁਝ ਠੀਕ ਹੋ ਜਾਵੇਗਾ: ਵੇਣੂਗੋਪਾਲ

Congress General Secretary K.C. Venugopal

ਨਵੀਂ ਦਿੱਲੀ (ਸਮਾਜ ਵੀਕਲੀ):  ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ੇ ਤੋਂ ਬਾਅਦ ਪਾਰਟੀ ਲੀਡਰਸ਼ਿਪ ‘ਉਡੀਕ ਕਰਨ ਤੇ ਦੇਖਣ’ ਦੇ ਰੌਂਅ ’ਚ ਹੈ। ਸੂਤਰਾਂ ਨੇ ਦੱਸਿਆ ਕਿ ਸਿੱਧੂ ਦਾ ਅਸਤੀਫ਼ਾ ਅਜੇ ਪਾਰਟੀ ਕੋਲ ਪਹੁੰਚਿਆ ਨਹੀਂ ਹੈ ਤੇ ਇਕ ਵਾਰ ਜਦ ਇਹ ਪਹੁੰਚੇਗਾ ਤਾਂ ਪਾਰਟੀ ਫ਼ੈਸਲਾ ਲਏਗੀ। ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਨੇ ਕੋਈ ਵੀ ਟਿੱਪਣੀ ਅਜੇ ਤੱਕ ਨਹੀਂ ਕੀਤੀ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸਿੱਧੂ ਦੀ ਚਿੱਠੀ ਨੂੰ ‘ਜਜ਼ਬਾਤੀ ਪ੍ਰਤੀਕਰਮ’ ਦੱਸਿਆ ਹੈ।

ਸਿੱਧੂ ਦੇ ਅਸਤੀਫ਼ੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ‘ਸਭ ਕੁਝ ਠੀਕ ਹੋ ਜਾਵੇਗਾ।’ ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਮੁੱਦੇ ’ਤੇ ਅੰਦਰੂਨੀ ਪੱਧਰ ਉਤੇ ਵਿਚਾਰ-ਚਰਚਾ ਕਰ ਰਹੇ ਹਨ ਤੇ ਸਿੱਧੂ ਨੂੰ ਮਨਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਜਲਦੀ ਸਿੱਧੂ ਨਾਲ ਗੱਲਬਾਤ ਕਰ ਸਕਦੀ ਹੈ। ਪ੍ਰਿਯੰਕਾ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਦੀ ਬੇਨਤੀ ਕਰੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਟਾ ਨਿੱਜਤਾ ਦੀ ਉਲੰਘਣਾ ਨਾ ਹੋਵੇ: ਸੀਤਾਰਾਮਨ
Next articleਬੰਗਾਲ: ਹਾਈ ਕੋਰਟ ਵੱਲੋਂ ਭਬਾਨੀਪੁਰ ਜ਼ਿਮਨੀ ਚੋਣ ਨੂੰ ਹਰੀ ਝੰਡੀ