ਹਰ ਮਨੁੱਖ ਲਾਵੇ ਇੱਕ ਰੁੱਖ ਸਕੀਮ “ਤਹਿਤ ਬਲਾਕ ਡੇਹਲੋਂ ਦੇ ਅਧਿਕਾਰੀਆਂ ਨੇ ਜਰਖੜ ਖੇਡ ਸਟੇਡੀਅਮ ਵਿਖੇ ਲਾਏ ਬੂਟੇ

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)   ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਪੇਂਡੂ ਵਿਕਾਸ ਪੰਚਾਇਤ ਵਿਭਾਗ ਪੰਜਾਬ ਵੱਲੋਂ ਜਾਗੋ ਲੁਧਿਆਣਾ  ਮੈਗਾ  ਪਲਾਂਟਟੇਸ਼ਨ  ਸਕੀਮ ਤਹਿਤ ” ਹਰ ਮਨੁੱਖ ਲਾਵੇ ਇੱਕ ਰੁੱਖ”  ਮੁਹਿੰਮ ਨੂੰ ਸ਼ੁਰੂ ਕਰਦਿਆਂ ਬਲਾਕ ਡੇਹਲੋਂ ਅਤੇ ਪੇਂਡੂ ਵਿਕਾਸ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਜਰਖੜ ਖੇਡ ਸਟੇਡੀਅਮ ਵਿਖੇ ਵੱਡੀ ਗਿਣਤੀ ਵਿੱਚ ਬੂਟੇ ਲਾਏ ।ਇਸ ਮੌਕੇ  ਪੰਚਾਇਤੀ ਰਾਜ ਵਿਭਾਗ ਦੇ  ਐਕਸੀਅਨ ਰਣਜੀਤ ਸਿੰਘ ਸ਼ੇਰ ਗਿੱਲ , ਡੇਹਲੋਂ ਬਲਾਕ ਦੇ ਬੀਡੀਪੀਓ ਅਮਰਦੀਪ ਸਿੰਘ, ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ  ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ  ਪੰਜਾਬ ਨੂੰ ਹਰਿਆਵਲ ਦਸਤਾ ਬਣਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ।  ਇਸ ਮੌਕੇ ਜਿੱਥੇ  ਜ਼ਿਲ੍ਹਾ ਪ੍ਰਸ਼ਾਸਨ ਨੇ ਵੱਲੋਂ ਭੇਜੇ 500 ਬੂਟੇ ਲਗਾਏ ਗਏ ਉੱਥੇ ਪੰਜਾਬ ਖੇਡ ਵਿਭਾਗ ਵੱਲੋਂ ਭੇਜੇ ਗਏ 300 ਬੂਟੇ ਵੀ ਜਰਖੜ ਖੇਡ ਸਟੇਡੀਅਮ ਅਤੇ ਹੋਰ ਆਲੇ ਦੁਆਲੇ ਜਗ੍ਹਾ ਵਿੱਚ ਲਾਏ ਗਏ ।
 ਇਸ ਮੌਕੇ ਸਮੂਹ ਅਧਿਕਾਰੀਆਂ ਨੇ  ਵਾਤਾਵਰਨ ਦੇ ਹਰਿਆਵਲ ਦਸਤੇ ਦੀ  ਸੋਹਣੀ ਤਸਵੀਰ ਪੇਸ਼ ਕਰਦਾ ਮਿਊਜ਼ੀਅਮ “ਜੰਨਤ ਏ ਜਰਖੜ” ਦਾ ਵੀ ਦੌਰਾ ਕੀਤਾ ਜਿੱਥੇ   ਐਕਸੀਅਨ ਰਣਜੀਤ ਸਿੰਘ ਸ਼ੇਰ ਗਿੱਲ ਅਤੇ  ਬਲਾਕ ਪੰਚਾਇਤ ਅਫਸਰ  ਅਮਰਦੀਪ ਸਿੰਘ  ਨੇ ਫਲਾਂ ਵਾਲੇ ਬੂਟੇ ਲਾਏ  ਅਤੇ ਮਿਊਜ਼ੀਅਮ ਦੀ ਹਰਿਆਵਲ ਦਾ ਆਨੰਦ ਵੀ ਮਾਣਿਆ ।ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਜਰਖੜ , ਕੋਚ ਗੁਰਸਤਿੰਦਰ ਸਿੰਘ ਪਰਗਟ, ਅਮਰੀਕ ਸਿੰਘ ਜਰਖੜ ਸ਼ਿੰਗਾਰਾ ਸਿੰਘ ਜਰਖੜ,  ਸੁਰਿੰਦਰ ਸਿੰਘ ਜਰਖੜ ,  ਪ੍ਰਸ਼ਾਸਨ ਅਧਿਕਾਰੀ ਸੋਨੀਆ ਵੈਦ, ਸੈਕਟਰੀ ਟੋਨੀ ਸਿੰਘ ਸਾਇਆਂ, ਸੈਕਟਰੀ ਜਸਵਿੰਦਰ ਸਿੰਘ ,ਜਗਪਾਲ ਸਿੰਘ ,  ਕੁਲਦੀਪ ਸਿੰਘ ਘਵੱਦੀ , ਨਰੇਗਾ ਮੇਟ ਭਿੰਦਰ ਕੌਰ ਜਰਖੜ ਅਤੇ ਹੋਰ ਨਰੇਗਾ ਵਰਕਰ ਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਕੂਲ ਚ ਮਨਾਇਆ ਗਿਆ ਸਵੱਛਤਾ ਅਭਿਆਨ
Next articleਬੀ ਸੀ ਐਸ ਦੇ ਵਲੰਟੀਅਰ ਅਰੁਨ ਅਟਵਾਲ ਨੇ ਜਨਮ ਦਿਨ ਤੇ ਪੌਦੇ ਲਗਾਏ,ਧਰਤੀ ਨੂੰ ਹਰਿਆ ਭਰਿਆ ਕਰਨ ਲਈ ਸਮਾਜਿਕ ਸੰਸਥਵਾਂ ਦਾ ਸਹਿਯੋਗ ਕਰੋ – ਪੂਰਨ ਚੰਦ