ਹਰ ਮਨੁੱਖ ਸੰਭਾਲੇ ਇੱਕ ਰੁੱਖ– ਬਾਸੀਆਂ

(ਰੁੱਖਾਂ ਬਿਨ ਨਾਂ ਸੋਂਹਦੀ ਧਰਤੀ,ਰੁੱਖ ਵੱਢੀਏ ਤਾਂ ਰੋਂਦੀ ਧਰਤੀ )

(ਸਮਾਜ ਵੀਕਲੀ) ਬੇਤਰਤੀਬੇ ਵਿਕਾਸ ਦੇ ਨਾਂ ਤੇ  ਜਿੱਥੇ ਗਲੋਬਲ ਵਾਰਮਿੰਗ ਤਹਿਤ  ਵਾਤਾਵਰਨ ਵਿੱਚ ਤਪਸ਼ ਦਿਨੋ-ਦਿਨ ਵੱਧ ਰਹੀ ਹੈ, ਉੱਥੇ ਹੀ ਸਾਡਾ ਹਵਾ ਤੇ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ।  ਜੇਕਰ ਇਹ ਬੇਤਰਤੀਬਾ ਵਿਕਾਸ  ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਅਸੀਂ ਬੇਹੱਦ ਖਤਰਨਾਕ ਵਾਤਾਵਰਨ ਛੱਡ ਕੇ ਜਾ ਰਹੇ ਹੋਵਾਂਗੇ। ਇਹ ਵਿਚਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਅਬਾਦ ਵਿਖੇ ਬੂਟੇ ਲਗਾਉਣ ਸਮੇ ਸਕੂਲ ਹੈੱਡ ਟੀਚਰ ਬਲਵੀਰ ਸਿੰਘ ਬਾਸੀਆਂ ਨੇ ਰੱਖੇ।  ਉਹਨਾਂ ਅੱਗੇ ਕਿਹਾ ਕਿ ਆਉਣ ਵਾਲਾ ਭਵਿੱਖ ਬਚਾਉਣ ਲਈ ਜਿੱਥੇ ਪਹਿਲਾਂ ਸਾਡਾ ਨਾਅਰਾ ‘ ਹਰ ਮਨੁੱਖ ਲਾਵੇ ਇੱਕ ਰੁੱਖ ‘ ਹੁੰਦਾ ਸੀ,ਉੱਥੇ ਇਸ ਨਾਅਰੇ ਤਹਿਤ ਰੁੱਖ ਲਗਾ ਕੇ ਸਾਨੂੰ ਨਵੇਂ ਨਾਅਰੇ ‘ ਹਰ ਮਨੁੱਖ ਸੰਭਾਲੇ ਇੱਕ ਰੁੱਖ ‘ ਤੇ ਵੀ ਪਹਿਰਾ ਦੇਣ ਦੀ ਲੋੜ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਵਰਤਮਾਨ ਸਮੇਂ ਜਿੱਥੇ ਲੱਖਾਂ ਬੂਟੇ ਲਗਾਏ ਜਾ ਰਹੇ ਹਨ, ਉੱਥੇ ਸਾਨੂੰ ਹਰ ਮਨੁੱਖ ਨੂੰ ਇੱਕ-ਇੱਕ ਬੂਟੇ ਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਲੈਣੀ ਚਾਹੀਦੀ ਹੈ। ਇਸ ਮੌਕੇ ਮੈਡਮ ਜਸਵਿੰਦਰ ਕੌਰ, ਅਮਨਜੋਤ ਕੌਰ ਸਮੇਤ ਸਕੂਲ ਦੇ ਬੱਚੇ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯੂਨੀਕ ਸਕੂਲ ਸਮਾਲਸਰ ਦੇ ਸੰਸਥਾਪਕ ਮੈਂਬਰ ਸਵ: ਸ੍ਰੀ ਗੁਰਦੀਪ ਸਿੰਘ ਦੇ ਜਨਮ ਦਿਨ ਦੀ ਯਾਦ ਨੂੰ ਸਮਰਪਿਤ ਪੌਦੇ ਲਗਾਏ
Next articleਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਕਰ ਰਿਹੈ ਲੋਕਾਂ ਨੂੰ ਜਾਗਰੂਕ, ਐਂਟੀ- ਡੇਂਗੂ ਕੰਪੇਨ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ : ਸਿਵਲ ਸਰਜਨ