ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਐਵਰੈਸਟ ਗਰੁੱਪ ਆਫ ਸਕੂਲ ਦੇ ਡਾਇਰੈਕਟਰ ਰਜਿੰਦਰ ਸ਼ਰਮਾ ਜੀ ਦੇ ਨਮਿਤ ਅੰਤਿਮ ਅਰਦਾਸ ਮੋਤੀ ਨਗਰ ਐਵਰੈਸਟ ਸਕੂਲ ਦੇ ਵੇਹੜੇ ਦੇ ਵਿੱਚ ਸੰਪੰਨ ਹੋਈ। ਇਸ ਮੌਕੇ ਪੰਡਿਤ ਰਜਿੰਦਰ ਜੀ ਵਰਿੰਦਾਵਨ ਵਾਲਿਆਂ ਨੇ ਗਰੁੜ ਪਾਠ ਦਾ ਭੋਗ ਅਤੇ ਕਥਾ ਸੁਣਾਈ, ਉੱਥੇ ਹੀ ਪਵਨ ਬੋਬੀ ਹੈਬੋਵਾਲ ਵਾਲਿਆਂ ਦੀ ਟੀਮ ਦੁਆਰਾ ਸੰਗੀਤਮਈ ਢੰਗ ਦੇ ਨਾਲ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਭੂ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਜਤਿੰਦਰ ਮਿੱਤਲ ਸਟੇਟ ਵਾਈਸ ਪ੍ਰਧਾਨ ਬੀਜੇਪੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਮਮਤਾ ਆਸੂ, ਅੰਕੁਰ ਵਰਮਾ ਬੀਜੇਪੀ ਆਗੂ, ਕੇ.ਕੇ ਬਾਵਾ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਹੈਪੀ ਸ਼ੇਰਪੁਰੀਆ, ਰਵੀਨੰਦਨ ਸ਼ਰਮਾ ਰਜਿੰਦਰ ਮਾਡਲ ਸਕੂਲ ਹੈਬੋਵਾਲ, ਮਨੋਜ ਸ਼ਰਮਾ ਸ਼ਿਵਾਲਿਕ ਪਬਲਿਕ ਸਕੂਲ ਗੋਬਿੰਦਗੜ੍ਹ, ਸੁਖਦੇਵ ਗਿੱਲ, ਜਪਣ ਕੁਮਾਰ, ਆਸ਼ੂ ਛਾਬੜਾ, ਦੀਪਕ ਉਪਲ ਆਦਿ ਵੱਲੋਂ ਹਾਜ਼ਰੀਆਂ ਭਰਨ ਸਮੇਤ ਬੀਜੇਪੀ ਮੰਤਰੀ ਰਵਨੀਤ ਬਿੱਟੂ, ਸਾਬਕਾ ਮੰਤਰੀ ਮਨੀਸ਼ ਤਿਵਾੜੀ, ਲੁਧਿਆਣਾ ਮੇਅਰ ਮੈਡਮ ਇੰਦਰਜੀਤ ਕੌਰ, ਵਿਧਾਇਕ ਮਦਨ ਲਾਲ ਬੱਗਾ, ਸਾਬਕਾ ਵਿਧਾਇਕ ਬਲਵਿੰਦਰ ਬੈਂਸ, ਜਸਪਾਲ ਸਿੰਘ ਗਿਆਸਪੁਰਾ, ਪੰਜਾਬ ਜੁਡੋ ਐਸੋਸੀਏਸ਼ਨ, ਲੁਧਿਆਣਾ ਜ਼ਿਲ੍ਹਾ ਜੂਡੋ ਐਸੋਸੀਏਸ਼ਨ, ਪੰਜਾਬ ਅਥਲੈਟਿਕ ਐਸੋਸੀਏਸ਼ਨ, ਕੌਂਸਲਰ ਨਿਧੀ ਗੁਪਤਾ, ਅਸ਼ੋਕ ਮੱਕੜ, ਵਿਨੋਦ ਭਾਰਤੀ ਸਪੋਕਸਮੈਨ ਪੀਪੀਸੀਸੀ, ਭਾਰਤੀ ਵਿੱਦਿਆ ਕੇਂਦਰ ਸਮੂਹ ਸਟਾਫ ਵੱਲੋਂ ਵੀ ਸ਼ੌਕ ਸੰਦੇਸ਼ ਭੇਜੇ ਗਏ। ਇਸ ਮੌਕੇ ਸਮੁੱਚੇ ਮੋਤੀ ਨਗਰ ਤੋਂ ਇਲਾਵਾ ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਪਹੁੰਚੇ ਆਗੂਆਂ ਨੇ ਆਪਣੇ ਸੰਬੋਧਨ ਸਮੇਂ ਕਿਹਾ ਕਿ ਰਜਿੰਦਰ ਸ਼ਰਮਾ ਜੀ ਬਹੁਤ ਹੀ ਨੇਕ ਦਿਲ, ਸੱਚੇ ਅਤੇ ਸਾਫ ਸੁਥਰੀ ਛਵੀ ਦੇ ਮਾਲਕ ਹੋਣ ਦੇ ਨਾਲ-ਨਾਲ ਉਨਾਂ ਨੇ ਵਿਦਿਆ ਗੁਰੂ ਦੇ ਵਜੋਂ ਆਪਣੀ ਪਹਿਚਾਣ ਸਥਾਪਿਤ ਕੀਤੀ। ਜਿਨ੍ਹਾਂ ਦੇ ਜਾਣ ਨਾਲ ਅੱਜ ਪੂਰੇ ਸਿੱਖਿਆ ਜਗਤ ਵੀ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰ ਰਿਹਾ ਹੈ। ਰਜਿੰਦਰ ਸ਼ਰਮਾ ਜੀ ਨੇ ਐਵਰੈਸਟ ਗਰੁੱਪ ਆਫ ਸਕੂਲ ਦੀ ਸਥਾਪਨਾ ਦੁਆਰਾ ਜਿੱਥੇ ਖੁਦ ਵਿਦਿਆ ਦਾ ਪਰਵਾਹ ਚਲਾ ਕੇ ਬੱਚਿਆਂ ਨੂੰ ਇਸ ਕਾਬਲ ਬਣਾਇਆ, ਅੱਜ ਉਹ ਬੱਚੇ ਬੁਲੰਦੀਆਂ ਨੂੰ ਛੂਹ ਰਹੇ ਹਨ। ਉਹਨਾਂ ਕਿਹਾ ਕਿ ਰਜਿੰਦਰ ਸ਼ਰਮਾ ਜੀ ਦੀ ਦਿੱਤੀ ਹੋਈ ਸਿੱਖਿਆ ਦੁਆਰਾ ਉਹਨਾਂ ਦੇ ਸਪੁੱਤਰ ਧੀਰਜ ਸ਼ਰਮਾ ਅਤੇ ਪੰਕਜ ਸ਼ਰਮਾ ਸਮੇਤ ਪੂਰਾ ਪਰਿਵਾਰ ਇਸੇ ਸੇਵਾ ਵਿੱਚ ਲੱਗਾ ਹੋਇਆ ਹੈ। ਜਿਨ੍ਹਾਂ ਦੀ ਦੇਖ-ਰੇਖ ਦੇ ਵਿੱਚ ਸਕੂਲੀ ਬੱਚੇ ਦਿਨ ਰਾਤ ਮਿਹਨਤ ਕਰ ਰਹੇ ਹਨ ਜਿਸ ਦੇ ਚੱਲਦਿਆਂ ਇਹਨਾਂ ਬੱਚਿਆਂ ਦਾ ਭਵਿੱਖ ਵੀ ਉਜਵਲ ਨਜ਼ਰ ਆ ਰਿਹਾ ਹੈ। ਅੰਤ ਦੇ ਵਿੱਚ ਇੱਕ ਪਰਿਵਾਰਿਕ ਮੈਂਬਰ ਸ਼ਾਲਨੀ ਸ਼ਰਮਾ ਜੀ ਦੇ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਪਹੁੰਚੇ ਸਾਰਿਆਂ ਦਾ ਹੀ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



