ਅੱਜ ਵੀ ਦੁਨੀਆਂ

ਧੰਨਾ ਧਾਲੀਵਾਲ਼
         (ਸਮਾਜ ਵੀਕਲੀ)
ਆਈਆਂ ਫੌਜਾਂ ਚੜ੍ਹ ਚੜ੍ਹ ਘੇਰਾ ਪਾਇਆ ਜਾਬਰ ਨੇ
ਜਿੰਨਾਂ ਲਗਦਾ ਜੋਰ ਅਨੰਦਪੁਰ ਲਾਇਆ ਜਾਬਰ ਨੇ
ਕਰ ਗਏ ਸਾਰੀਆਂ ਫ਼ੈਲ ਖਾਲਸੇ ਪਰ ਤਰਕੀਬਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਪੋਹ ਦੀਆਂ ਸਰਦ ਹਵਾਵਾਂ ਉੱਤੋਂ ਪਾਲ਼ਾ ਕਹਿਰਾਂ ਦਾ
ਤਾਹੀਂਓਂ ਹੈ ਜੱਗ ਸਾਰਾ ਹੁਣ ਤੱਕ ਫੈਨ ਦਲੇਰਾਂ ਦਾ
ਕਰਤਾ ਚਕਨਾ ਚੂਰ ਸੀ ਵੈਰੀ ਦੀਆਂ ਉਮੀਦਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਨਾਲ਼ ਹੌਸਲੇ ਜੂਝੇ ਲਾਲ ਪਿਆਰੇ ਗੋਬਿੰਦ ਦੇ
ਨੀਹਾਂ ਚੋਂ ਵੀ ਛੱਡਦੇ ਬਾਲ ਜੈਕਾਰੇ ਗੋਬਿੰਦ ਦੇ
ਲਾਹਨਤ ਪੈਂਦੀ ਰਹਿਣੀ ਸੂਬੇ ਅਤੇ ਵਜੀਦਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਮੁੱਢ ਕਦੀਮੋਂ ਜੁਲਮ ਹੁੰਦਾ ਆਇਆ ਜਰਵਾਣਿਆਂ ਤੋਂ
ਸੱਚ ਤੇ ਤੁਰਨਾ ਸਿੱਖ ਲੈ ਧੰਨਿਆਂ ਨੀਲੇ ਬਾਣਿਆਂ ਤੋਂ
ਤੂੰ ਵੀ ਖੁੱਲ੍ਹਕੇ ਲਿਖਦੇ ਖਿਆਲਾਂ ਦੀਆਂ ਤਾਕੀਦਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਅੱਜ ਵੀ ਦੁਨੀਆਂ ਤਾਹੀਂ ਸਿਜਦਾ ਕਰੇ ਸ਼ਹੀਦਾਂ ਨੂੰ
ਧੰਨਾ ਧਾਲੀਵਾਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਪਰਿਵਾਰ ਦਾਨੀ ਬਾਬਾ ਮੋਤੀ ਰਾਮ ਮਹਿਰਾ ਜੀ