ਅੱਜ ਵੀ ਵਧੇਰੇ ਲੋਕ ਸੁੱਧ ਪੀਣ ਵਾਲੇ ਪਾਣੀ ਤੋਂ ਵਾਂਝੇ – ਸਤਪਾਲ ਖਡਿਆਲ

ਮੁੱਖ ਮੰਤਰੀ ਖੇਤਾਂ ਨੂੰ ਨਹਿਰੀ ਪਾਣੀ ਦੇਣ ਤੋਂ ਪਹਿਲਾਂ ਗਰੀਬ ਲੋਕਾਂ ਵੱਲ ਧਿਆਨ ਦੇਣ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)

ਅੱਜ ਜਦੋਂ ਪੰਜਾਬ ਸਰਕਾਰ ਨਹਿਰੀ ਪਾਣੀ ਰਾਹੀਂ ਸਮੁੱਚੇ ਪੰਜਾਬ ਦੇ ਖੇਤਾਂ ਨੂੰ ਸਿੰਜਣਾ ਚਾਹੁੰਦੀ ਹੈ ਤਾਂ ਅਜਿਹੇ ਵਿੱਚ ਪੰਜਾਬ ਦੇ ਵਿੱਚ ਸੈਂਕੜੇ ਲੋਕ ਅਜਿਹੇ ਹਨ ਜਿੰਨਾ ਦੇ ਘਰਾਂ ਤੱਕ ਸ਼ੁੱਧ ਪਾਣੀ ਨਹੀਂ ਪਹੁੰਚ ਰਿਹਾ। ਲੋਕ ਟੁੱਟੀਆਂ ਰਾਹੀਂ ਆਉਣ ਵਾਲਾ ਗੰਦਾ ਪਾਣੀ ਅਤੇ ਪਿਛਲੀਆਂ ਸਰਕਾਰਾਂ ਸਮੇਂ ਲੱਗੀਆਂ ਘੱਟ ਡੂੰਘੀਆਂ ਸਬਮਰਸੀਬਲ ਮੋਟਰਾਂ ਦਾ ਪਾਣੀ ਪੀਣ ਲਈ ਮਜਬੂਰ ਹਨ, ਜਿਸ ਨਾਲ ਮਾਲਵਾ ਪੱਟੀ ਵਿੱਚ ਕੈਂਸਰ, ਕਾਲਾ ਪੀਲੀਆ ਫੈਲ ਰਿਹਾ ਹੈ।

ਇੰਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਦੇ ਪ੍ਸਿੱਧ ਕੁਮੈਂਟੇਟਰ, ਖੇਡ ਲੇਖਕ, ਸਮਾਜਿਕ ਸੇਵਕ ਸਤਪਾਲ ਮਾਹੀ ਖਡਿਆਲ ਨੇ ਕੀਤਾ।
ਉਨ੍ਹਾਂ ਅੱਜ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਆਪਣੇ ਪਿੰਡ ਵਿੱਚ ਹੀ ਕੁਝ ਮਜਬੀ ਸਿੱਖ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿੱਥੇ ਉਹ ਲੋਕ ਟੁੱਲੂ ਪੰਪ ਰਾਹੀਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਵਾਟਰ ਵਰਕਸ ਕਿਸੇ ਖਰਾਬੀ ਕਾਰਣ ਪਾਣੀ ਨਹੀਂ ਆ ਰਿਹਾ ਸੀ। ਜੋ ਕਿ ਇੱਕੀਵੀਂ ਸਦੀ ਦੇ ਇਸ ਪਹਿਰ ਵਿੱਚ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਲੋਕ ਘਰਾਂ ਵਿੱਚ ਪੀਣ ਵਾਲੇ ਪਾਣੀ ਦੇ ਮੁਥਾਜ ਹਨ। ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸ੍ ਭਗਵੰਤ ਸਿੰਘ ਮਾਨ ਜੀ ਸਾਰੇ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਉੱਪਰਾਲੇ ਕਰ ਰਹੇ ਹਨ, ਪਰ ਇੱਥੇ ਘਰਾਂ ਅੰਦਰ ਲੋਕਾਂ ਕੋਲ ਸ਼ੁੱਧ ਪੀਣ ਯੋਗ ਪਾਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਕਾਰੀ ਕਣਕ ਨਾ ਮਿਲਣ ਕਾਰਣ ਵੀ ਦਿਹਾੜੀਦਾਰ ਲੋਕਾਂ ਦਾ ਗੁਜ਼ਾਰਾ ਬਹੁਤ ਔਖਾ ਹੈ।

ਉਨ੍ਹਾਂ ਨਰਾਜਗੀ ਜਿਤਾਈ ਕਿ ਸਰਕਾਰ ਵਿੱਚ ਦਲਿਤ ਸਮਾਜ ਨਾਲ ਸਬੰਧਤ ਵਿਧਾਇਕ, ਮੰਤਰੀ ਅੱਜ ਜਦੋਂ ਆਪਣੇ ਲੋਕਾਂ ਦੀ ਗੱਲ ਨਹੀਂ ਕਰ ਰਹੇ ਤਾਂ ਇਸ ਤੋਂ ਦੁੱਖਦਾਈ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਵਿਕਾਸ ਦੇ ਨਾਂ ਤੇ ਦਿੱਤਾ ਜਾ ਰਿਹਾ ਪੈਸਾ ਸਰਕਾਰੀ ਖਜ਼ਾਨੇ ਦੀ ਲੁੱਟ ਹੈ। ਜਿਸ ਵਿੱਚ ਪਹਿਲਾਂ ਵੀ ਹੁਣ ਵੀ ਭਿ੍ਸਟਾਚਾਰ ਜਾਰੀ ਹੈ। ਸਰਕਾਰ ਨੂੰ ਲੋਕਾਂ ਦੀਆਂ ਅਸਲ ਬੇਸਿਕ ਮੁਸਕਿਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਵਿੱਤ ਮੰਤਰੀ ਸ੍ ਹਰਪਾਲ ਸਿੰਘ ਚੀਮਾ ਨੂੰ ਵੀ ਯਾਦ ਕਰਾਇਆ ਕਿ ਉਹ ਜਿਸ ਹਲਕੇ ਤੋਂ ਮੰਤਰੀ ਹਨ ਉਹ ਰਿਜ਼ਰਵ ਸੀਟ ਹੈ ਜਿੱਥੇ ਲੋਕ ਬਹੁਤ ਪੀੜਾ ਵਿੱਚ ਹਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਨੇ ਸ ਸ ਸ ਸਕੂਲ ਤੁੰਗਾਂ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ
Next articleਏਹੁ ਹਮਾਰਾ ਜੀਵਣਾ ਹੈ -293