(ਸਮਾਜ ਵੀਕਲੀ)
ਕਿਸ ਦੇ ਪੱਲੇ ਨੇ ਕਿੰਨੇਂ ਦਾਣੇ
ਦੁੱਧੋਂ ਪਾਣੀ ਹੈ ਛਣ ਜਾਣਾ ।
ਕਿਸੇ ਦੀ ਗਰਦਨ ਝੁਕ ਜਾਣੀ
ਕਿਸੇ ਦਾ ਸੀਨਾ ਹੈ ਤਣ ਜਾਣਾ ।
ਘਾਹੀਆਂ ਦੇ ਪੁੱਤ ਘਾਹ ਖੋਤਣਗੇ
ਲੀਡਰਾਂ ਦੇ ਪੁੱਤ ਲੀਡਰ ਹੀ ;
ਰੁਲ਼ਦੂ ਨੇ ਰੁਲ਼ਦੂ ਹੀ ਰਹਿਣਾ
ਮੰਤਰੀ ਨਹੀਂ ਹੈ ਬਣ ਜਾਣਾ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly