ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਈ ਟੀ ਟੀ ਯੂਨੀਅਨ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ,ਸਟੇਟ ਕਮ ਮੈਂਬਰ ਦਲਜੀਤ ਸਿੰਘ ਸੈਣੀ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ ਦੀ ਦੇਖ ਰੇਖ ਹੇਠ ਆਯੋਜਿਤ ਕੀਤੀ ਗਈ । ਮੀਟਿੰਗ ਦੌਰਾਨ ਹਾਲ ਹੀ ਚ ਸੰਪੰਨ ਹੋਇਆ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਫਗਵਾੜਾ ਦੇ ਚੋਣ ਅਮਲੇ ( ਮੁਲਾਜ਼ਮਾਂ) ਨੂੰ ਚੋਣ ਭੱਤਾ ਨਾ ਦੇਣ ਦੀ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਗਈ।
ਰਸ਼ਪਾਲ ਸਿੰਘ ਵੜੈਚ ਕਾਰਜਕਾਰੀ ਸੂਬਾ ਪ੍ਰਧਾਨ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਅਧਿਆਪਕਾਂ ਪਾਸੋਂ ਮੁਫ਼ਤ ਚ ਚੋਣ ਡਿਊਟੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਥੇ ਹਲਕਾ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਆਦਿ ਵਿੱਚ ਚੋਣ ਅਮਲੇ ਨੂੰ ਚੋਣਾਂ ਦਾ ਮਿਹਨਤਾਨਾ ਨਗਦ ਦੇ ਦਿੱਤਾ ਗਿਆ ਹੈ । ਉੱਥੇ ਹੀ ਹਲਕਾ ਫਗਵਾੜਾ ਦੇ ਚੋਣ ਅਮਲੇ ਕੋਲੋਂ ਆਨਲਾਈਨ ਖਾਤੇ ਲੈਣ ਦੇ ਬਾਵਜੂਦ ਅਜੇ ਤਕ ਉਨ੍ਹਾਂ ਦੇ ਖਾਤਿਆਂ ਵਿੱਚ ਚੋਣ ਭੱਤੇ ਦੀ ਅਦਾਇਗੀ ਨਾ ਹੋਣ ਕਾਰਨ ਚੋਣ ਅਮਲੇ ( ਅਧਿਆਪਕਾਂ) ਚ ਰੋਸ ਹੈ।
ਉਹਨਾਂ ਕਿਹਾ ਕਿ ਐਂਸ ਡੀ ਐੱਮ ਫਗਵਾੜਾ ਵੱਲੋਂ ਉਹਨਾਂ ਅਧਿਆਪਕਾਂ ਨੂੰ ਪੁਲਿਸ ਥਾਣੇ ਵੱਲੋਂ ਤਾਂ ਫੋਨ ਉਸ ਸਮੇਂ ਹੀ ਕਰਵਾ ਦਿੱਤੇ ਗਏ ਸਨ ਜੋ ਕਿਸੇ ਕਾਰਣ ਜਾਂ ਬੀ ਐੱਲ ਓ ਦੀ ਡਿਊਟੀ ਹੋਣ ਕਾਰਣ ਚੋਣ ਰਿਹਸਲ ਤੇ ਨਹੀਂ ਪਹੁੰਚ ਸਕੇ ਸਨ,ਪਰ ਹੁਣ ਡਿਊਟੀ ਕਰਨ ਦੇ ਬਾਵਜੂਦ ਚੋਣ ਭੱਤਾ ਦੇਣ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਇਕ ਪਾਸੇ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਮਿਲੀ ਅਤੇ ਦੂਜਾ ਸਕੂਲਾਂ ਵਿੱਚ ਖਾਣਾ ਬਣਾਉਣ ਲਈ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ। ਮਿਡ ਡੇਅ ਮੀਲ ਵਰਕਰਾਂ ਦਾ ਮਿਹਨਤਾਨਾ ਬੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਮੁਲਾਜ਼ਮਾਂ ਨੂੰ ਚੋਣ ਭੱਤਾ ਨਾ ਦਿੱਤਾ ਗਿਆ ਤਾਂ ਇਸ ਸਬੰਧੀ ਈ ਟੀ ਟੀ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ ।
ਇਸ ਮੌਕੇ ਉਤੇ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਅਵਤਾਰ ਸਿੰਘ, ਦਲਜੀਤ ਸਿੰਘ ਸੈਣੀ, ਦਵਿੰਦਰ ਸਿੰਘ, ਰੇਸ਼ਮ ਸਿੰਘ, ਯੋਗੇਸ਼ ਸ਼ੌਰੀ, ਹਰਵਿੰਦਰ ਸਿੰਘ ,ਮਨਜੀਤ ਸਿੰਘ, ਲਖਵਿੰਦਰ ਸਿੰਘ ਟਿੱਬਾ, ਗੁਰਪ੍ਰੀਤ ਸਿੰਘ ਟਿੱਬਾ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਬੂਲਪੁਰ, ਅਮਨਦੀਪ ਸਿੰਘ ਖਿੰਡਾ ਦੀਪਕ ,ਤੇਜਿੰਦਰਪਾਲ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly