ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ  ਦਾ ਵਫਦ   ਸਕੱਤਰ ਪੰਜਾਬ ਸਕੂਲ  ਸਿੱਖਿਆ ਬੋਰਡ  ਨੂੰ ਮਿਲਿਆ 

ਪੰਜਵੀਂ ਕਲਾਸ ਦੇ   ਸਰਟੀਫਿਕੇਟ   ਦੀ ਹਾਰਡ ਕਾਪੀ ਫੀਸ( 200 ਰੁਪਏ)   ਲਾਜਮੀ ਕਰਨ ਸਬੰਧੀ ਜਾਰੀ ਹੁਕਮ ਵਾਪਸ  ਲਏ ਜਾਣ
ਦੀ ਕੀਤੀ ਮੰਗ 
ਕਪੂਰਥਲਾ ,  (ਕੌੜਾ)- ਪੰਜਵੀਂ ਕਲਾਸ ਦੇ  ਵਿਦਿਆਰਥੀਆਂ ਦੀ ਸਰਟੀਫਿਕੇਟ ਫੀਸ ਆਪਸ਼ਨਲ ਕਰਨ ਸਬੰਧੀ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ  ਦਾ ਵਫਦ   ਸੂਬਾ ਪ੍ਰਧਾਨ ਜਸਿਵੰਦਰ ਸਿੰਘ ਸਿੱਧੂ  ਦੀ ਅਗਵਾਈ ਹੇਠ ਸਕੱਤਰ ਪੰਜਾਬ ਸਕੂਲ  ਸਿੱਖਿਆ ਬੋਰਡ  ਸ੍ਰੀ ਅਵਿਕੇਸ਼ ਗੁਪਤਾ( ਪੀ.ਸੀ ਐਸ)   ਨੂੰ ਮਿਲਿਆ । ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ   ਪੰਜਵੀਂ ਕਲਾਸ ਦੇ  ਵਿਦਿਆਰਥੀਆਂ ਲਈ   ਸਰਟੀਫਿਕੇਟ   ਦੀ ਹਾਰਡ ਕਾਪੀ ਫੀਸ( 200 ਰੁਪਏ)   ਲਾਜਮੀ ਕਰਨ ਸਬੰਧੀ ਜਾਰੀ ਹੁਕਮ ਵਾਪਸ  ਲਏ ਜਾਣ।  ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ    ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਮਾਈ ਵਾਲੇ ਰਵੱਈਏ ਕਾਰਨ ਮਾਪਿਆਂ ਵਿੱਚ ਬੇਚੈਨੀ ਦਾ ਮਾਹੌਲ ਹੈ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀਆਂ ਦੇ ਘਰੇਲੂ ਆਰਥਿਕ ਹਾਲਾਤ ਬਹੁਤ ਕਮਜ਼ੋਰ ਹਨ ਅਜਿਹੇ ਵਿੱਚ   ਸਰਟੀਫਿਕੇਟ ਫੀਸ ਲਾਜਮੀ   ਹੋਣ ਤੇ ਅਧਿਆਪਕ ਬਿਨ੍ਹਾਂ ਫੀਸ ਤੋੰ ਪੋਰਟਲ ਉਪਰ  ਰਜਿਸਟ੍ਰੇਸ਼ਨ ਕਰਨ ਤੋੰ ਅਸਮਰੱਥ ਹਨ। ਵਫਦ ਨੇ ਮੰਗ ਕੀਤੀ ਕਿ ਸਰਟੀਫਿਕੇਟ ਫੀਸ ਲਾਜਮੀ ਕਰਨ ਦੀ ਬਜਾਇ ਆਪਸ਼ਨਲ ਕੀਤੀ ਜਾਵੇ ਨਹੀਂ ਤਾਂ ਬਹੁਤ ਸਾਰੇ ਵਿਦਿਆਰਥੀ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਜਾਣਗੇ। ਇਸ ਕਰਕੇ ਪੋਰਟਲ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ। ਸਕੱਤਰ ਪੀ ਐੱਸ ਈ ਬੀ ਨੇ ਇਸ ਸਬੰਧੀ ਬੋਰਡ ਦੀ ਮੀਟਿੰਗ ਵਿੱਚ ਮਸਲਾ ਰੱਖਣ ਦਾ ਭਰੋਸਾ ਦਿੱਤਾ ।
  ਇਸ ਤੋਂ ਪਹਿਲਾਂ ਜਥੇਬੰਦੀ ਨੇ ਅਨਾਮਲੀ ਸਬੰਧੀ ਚੱਲ ਰਹੇ  ਪ੍ਰੋਸੈਸ ਬਾਰੇ ਡੀ.ਪੀ.ਆਈ. ਐਲੀ. ਨੂੰ ਮਿਲ ਕੇ ਜਾਣਕਾਰੀ ਪ੍ਰਾਪਤੀ ਕੀਤੀ  ਉਹਨਾਂ ਦੱਸਿਆ ਪ੍ਰੋਸੈਸ ਲਾਸਟ ਸਟੇਜ ਤੇ ਹੈ। ਇਸ ਮੌਕੇ ਤੇ ਜਥੇਬੰਦੀ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ,ਜਿਲ੍ਹਾ ਪ੍ਰਧਾਨ ਮੁਹਾਲੀ ਸ਼ਿਵ ਕੁਮਾਰ ਰਾਣਾ, ਸੂਬਾ ਕਮੇਟੀ ਮੈਂਬਰ ਜਗਤਾਰ ਮਨੈਲਾ,ਜਿਲ੍ਹਾ ਪ੍ਰਧਾਨ ਸ੍ਰੀ ਫਤਿਹਗੜ੍ਹ ਸਾਹਿਬ ਗੁਰਿੰਦਰ ਸਿੰਘ ਗੁਰਮ,ਜਿਲ੍ਹਾ ਪ੍ਰਧਾਨ ਕਪੂਰਥਲਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਅਵਤਾਰ ਸਿੰਘ  ਕਪੂਰਥਲਾ,ਰੁਪਿੰਦਰ ਸਿੰਘ ਟਿਵਾਣਾ, ਗੁਰਚੇਤ ਸਿੰਘ ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article5.1-magnitude quake hits Indonesia
Next articleBilawal Bhutto takes pro-Canada stand on Nijjar’s killing